Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਓਲੰਪਿਕ ਦੇ ਅਖਾੜੇ 'ਚ ਮੁੜ ਤੋਂ ਉਤਰੇਗੀ ਵਿਨੇਸ਼ ਫੋਗਾਟ, ਵਾਪਸ ਲਿਆ ਸੰਨਿਆਸ...

ਓਲੰਪਿਕ ਦੇ ਅਖਾੜੇ ‘ਚ ਮੁੜ ਤੋਂ ਉਤਰੇਗੀ ਵਿਨੇਸ਼ ਫੋਗਾਟ, ਵਾਪਸ ਲਿਆ ਸੰਨਿਆਸ ਦਾ ਫ਼ੈਸਲਾ

 

 

ਸਪੋਰਟਸ – ਰੈਸਲਿੰਗ ਦੇ ਮੈਦਾਨ ਤੋਂ ਰਾਜਨੀਤੀ ‘ਚ ਕਦਮ ਰੱਖਣ ਵਾਲੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਹੁਣ ਆਪਣੇ ਸੰਨਿਆਸ ਦੇ ਫੈਸਲੇ ਨੂੰ ਬਦਲ ਦਿੱਤਾ ਹੈ। ਉਹ ਹੁਣ 2028 ‘ਚ ਹੋਣ ਵਾਲੀਆਂ ਲਾਸ ਏਂਜਲਸ ਓਲੰਪਿਕ ਖੇਡਾਂ (LA28) ‘ਚ ਉਤਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਵਿਨੇਸ਼ ਹਾਲ ਹੀ ‘ਚ ਪੈਰਿਸ ਓਲੰਪਿਕ ਦੇ ਫਾਈਨਲ ‘ਚ ਪਹੁੰਚ ਗਈ ਸੀ ਅਤੇ ਉਨ੍ਹਾਂ ਦਾ ਘੱਟੋ-ਘੱਟ ਸਿਲਵਰ ਮੈਡਲ ਪੱਕਾ ਹੋ ਗਿਆ ਸੀ। ਉਨ੍ਹਾਂ ਨੇ ਦੁਨੀਆ ਦੀ ਨੰਬਰ ਵਨ ਰੈਸਲਰ ਨੂੰ ਵੀ ਹਰਾਇਆ ਸੀ। ਹਾਲਾਂਕਿ, ਫਾਈਨਲ ਤੋਂ ਪਹਿਲਾਂ, ਉਨ੍ਹਾਂ ਦਾ ਭਾਰ ਤੈਅ ਵਜ਼ਨ ਤੋਂ ਵੱਧ ਹੋਣ ਕਾਰਨ ਉਨ੍ਹਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਮੈਡਲ ਜਿੱਤਣ ਦਾ ਸੁਪਨਾ ਟੁੱਟ ਗਿਆ ਸੀ। ਇਸ ਘਟਨਾ ਤੋਂ ਬਾਅਦ ਭਾਰੀ ਹੰਗਾਮਾ ਹੋਇਆ ਅਤੇ ਵਿਨੇਸ਼ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ।

ਰਾਜਨੀਤੀ ‘ਚ ਸਫ਼ਲਤਾ

ਕੁਸ਼ਤੀ ਤੋਂ ਸੰਨਿਆਸ ਲੈਣ ਤੋਂ ਬਾਅਦ, ਵਿਨੇਸ਼ ਨੇ ਰਾਜਨੀਤੀ ‘ਚ ਕਦਮ ਰੱਖਿਆ ਅਤੇ ਕਾਂਗਰਸ ‘ਚ ਸ਼ਾਮਲ ਹੋ ਗਈ। ਉਨ੍ਹਾਂ ਨੇ ਹਰਿਆਣਾ ਦੇ ਜੁਲਾਨਾ ਤੋਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੇ ਯੋਗੇਸ਼ ਕੁਮਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਵਿਨੇਸ਼ ਫੋਗਾਟ ਨੇ ਆਪਣੀ ਵਾਪਸੀ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਮੈਟ ਤੋਂ, ਦਬਾਅ ਤੋਂ, ਉਮੀਦਾਂ ਤੋਂ ਅਤੇ ਇੱਥੋਂ ਤੱਕ ਕਿ ਆਪਣੇ ਸੁਪਨਿਆਂ ਤੋਂ ਵੀ ਦੂਰ ਜਾਣ ਦੀ ਲੋੜ ਸੀ ਤਾਂ ਜੋ ਉਹ ਖੁਦ ਨੂੰ ਸਾਹ ਲੈਣ ਦੇ ਸਕਣ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਆਪਣੇ ਸਫ਼ਰ ਦੇ ਬੋਝ (ਉਤਾਰ-ਚੜ੍ਹਾਅ, ਦਿਲ ਟੁੱਟਣਾ, ਤਿਆਗ) ਨੂੰ ਸਮਝਣ ਲਈ ਸਮਾਂ ਲਿਆ।