Friday, July 18, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਕੈਬਨਿਟ ਵਿਚੋਂ ਅਸਤੀਫ਼ਾ ਦੇਣ ਤੋਂ ਬਾਅਦ ਕੀ ਬੋਲੇ ਕੁਲਦੀਪ ਸਿੰਘ ਧਾਲੀਵਾਲ

ਪੰਜਾਬ ਕੈਬਨਿਟ ਵਿਚੋਂ ਅਸਤੀਫ਼ਾ ਦੇਣ ਤੋਂ ਬਾਅਦ ਕੀ ਬੋਲੇ ਕੁਲਦੀਪ ਸਿੰਘ ਧਾਲੀਵਾਲ

 

ਚੰਡੀਗੜ੍ਹ : ਪੰਜਾਬ ਕੈਬਨਿਟ ਵਿਚੋਂ ਅਸਤੀਫਾ ਦੇਣ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਧਾਲੀਵਾਲ ਨੇ ਕਿਹਾ ਹੈ ਕਿ ਮੇਰੇ ਲਈ ਕੋਈ ਮਹਿਕਮਾ ਨਹੀਂ ਸਗੋਂ ਪੰਜਾਬ ਪਹਿਲਾਂ ਹੈ। ਮੈਂ ਕੈਲੀਫੋਰਨੀਆ ਵਿਚ ਪੀ. ਆਰ. ਸੀ ਪਰ ਮੈਂ ਪੰਜਾਬ ਦੀ ਜੰਗ ਲੜਨ ਲਈ ਵਾਪਸ ਆਇਆ ਹਾਂ। ਮੈਂ 26 ਦਸੰਬਰ 2015 ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ, ਅੱਜ ਤਕ ਮੈਂ ਇਕ ਵੀ ਛੁੱਟੀ ਨਹੀਂ ਕੀਤੀ। ਮੈਂ 24 ਘੰਟੇ ਪਾਰਟੀ ਲਈ ਕੰਮ ਕੀਤਾ। ਧਾਲੀਵਾਲ ਨੇ ਕਿਹਾ ਕਿ ਮੈਂ ਉਹ ਸਿਆਸੀ ਲੀਡਰ ਨਹੀਂ ਜਿਹੜਾ ਮਹਿਕਮਿਆਂ ਪਿੱਛੇ ਫਿਰਦਾ ਹੋਵੇ, ਮੈਂ ਪਾਰਟੀ ਦਾ ਸਿਪਾਹੀ ਸੀ, ਹਾਂ ਅਤੇ ਹਮੇਸ਼ਾ ਰਹਾਂਗਾ।

ਧਾਲੀਵਾਲ ਨੇ ਕਿਹਾ ਕਿ ਮੈਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਫਾਦਾਰ ਸਿਪਾਹੀ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਾਢੇ ਤਿੰਨ ਸਾਲ ਕੈਬਨਿਟ ਵਿਚ ਮੌਕਾ ਦਿੱਤਾ। ਜਦੋਂ ਮੈਨੂੰ ਪਹਿਲਾਂ ਮਹਿਕਮੇ ਦਿੱਤੇ, ਮੈਂ 11 ਹਜ਼ਾਰ ਏਕੜ ਜ਼ਮੀਨ ਪੰਜਾਬ ਸਰਕਾਰ ਨੂੰ ਛੁਡਵਾ ਕੇ ਦਿੱਤੀ। ਮੈਂ ਪੰਜਾਬ ਨਹੀਂ ਸਗੋਂ ਸਾਰੇ ਹਿੰਦੁਸਤਾਨ ਦਾ ਪਹਿਲਾਂ ਲੀਡਰ ਹਾਂ, ਜਿਸ ਨੇ ਸੂਬੇ ਦੇ ਲੋਕਾਂ ਵੱਲੋਂ ਮੱਲੀ ਹੋਈ 11 ਹਜ਼ਾਰ ਏਕੜ ਜ਼ਮੀਨ ਛੁਡਵਾਈ, ਜਿਸ ਦੀ ਕੀਮਤ ਉਸ ਸਮੇਂ 2700 ਕਰੋੜ ਰੁਪਏ ਸੀ। ਐੱਨ. ਆਰ. ਆਈ. ਵਿਭਾਗ ਵਿਚ ਹੁੰਦਿਆਂ ਮੈਂ ਪਿਛਲ਼ੇ ਦੋ ਸਾਲਾਂ ਵਿਚ 4 ਹਜ਼ਾਰ ਐੱਨਆਰਆਈਸ ਦੇ ਕੇਸ ਹੱਲ ਕੀਤੇ। ਐੱਨਆਰਆਈ ਮਿਲਣੀਆਂ ਕਰਵਾਈਆਂ। ਮੈਂ ਸਿਰਫ ਪੰਜਾਬ ਲਈ ਆਇਆ ਸੀ, ਪੰਜਾਬ ਲਈ ਮੇਰੀ ਜੰਗ ਜਾਰੀ ਰਹੇਗੀ। ਪੰਜਾਬ ਅੰਦਰ ਕਾਲੀਆਂ ਤਾਕਤਾਂ ਖ਼ਿਲਾਫ. ਯੁੱਧ ਨਸ਼ੇ ਵਿਰੁੱਧ ਜਾਰੀ ਰਹੇਗਾ। ਜਿਸ ਤਰ੍ਹਾਂ ਮੈਂ ਪਹਿਲਾਂ 10 ਸਾਲ ਕੰਮ ਕੀਤਾ, ਉਸੇ ਤਰ੍ਹਾਂ ਆਖਰੀ ਸਾਹ ਤਕ ਕੰਮ ਕਰਦਾ ਰਹਾਂਗਾ।