ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਨਿਆਕੁਮਾਰੀ ਵਿੱਚ ਹਨ। ਇੱਥੇ ਉਹ ਵਿਵੇਕਾਨੰਦ ਮੈਮੋਰੀਅਲ ਵਿੱਚ ਤਿੰਨ ਦਿਨ ਧਿਆਨ ਵਿੱਚ ਰਹਿਣਗੇ। ਇਸ ‘ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧਰਮ ਨੂੰ ਰਾਜਨੀਤੀ ਵਿੱਚ ਨਹੀਂ ਲਿਆਉਣਾ ਚਾਹੀਦਾ। ਰਾਜਨੀਤੀ ਅਤੇ ਧਰਮ ਵੱਖੋ-ਵੱਖਰੇ ਵਿਸ਼ੇ ਹਨ। ਕੰਨਿਆਕੁਮਾਰੀ ‘ਚ ਪੀਐਮ ਮੋਦੀ ਕੀ ਡਰਾਮਾ ਕਰ ਰਹੇ ਹਨ, ਉੱਥੇ 10 ਹਜ਼ਾਰ ਦੇ ਕਰੀਬ ਲੋਕ ਹਨ। ਇਹ ਦੇਸ਼ ਦੇ ਪੈਸੇ ਦੀ ਬਰਬਾਦੀ ਹੈ। ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੈ। ਇਸ ਦਾ ਖਰਚਾ ਕੌਣ ਚੁੱਕੇਗਾ? ਜੇਕਰ ਤੁਹਾਨੂੰ ਇਨੀਂ ਹੀ ਆਸਥਾ ਹੈ ਤਾਂ ਆਪਣੇ ਘਰ ‘ਚ ਹੀ ਇਹ ਕੰਮ ਕਰੋ ਤੇ ਖਰਚਾ ਆਪਣੀ ਜੇਬ ਵਿੱਚੋਂ ਚੁੱਕੋ।