ਲੁਧਿਆਣਾ- ਕੈਨੇਡਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਸੜਕ ਹਾਦਸੇ ਵਿਚ ਪੰਜਾਬ ਦੀ ਰਹਿਣ ਵਾਲੀ ਕੁੜੀ ਦੀ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਸਾਨੀਆ ਵਜੋਂ ਹੋਈ ਹੈ ਜਿਸ ਦੀ ਉਮਰ ਤਕਰੀਬਨ 19 ਸਾਲ ਸੀ। ਹਾਦਸੇ ਵਿਚ ਪੰਜਾਬ ਦੀ ਰਹਿਣ ਵਾਲੀ ਸਾਨੀਆ ਦੀ ਦਰਦਨਾਕ ਮੌਤ ਹੋ ਗਈ। ਉਹ ਪਿਛਲੇ ਹਫ਼ਤੇ ਹੀ ਸਟਡੀ ਵੀਜ਼ਾ ‘ਤੇ ਕੈਨੇਡਾ ਗਈ ਸੀ। ਉੱਥੇ ਪਹੁੰਚ ਕੇ ਤੀਜੇ ਦਿਨ ਹੀ ਉਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਉਸ ਦੀ ਜਾਨ ਚਲੀ ਗਈ।