ਉੱਤਰ ਪ੍ਰਦੇਸ਼ ’ਚ ਇੱਕ ਅਜਬ-ਗਜਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਔਰੈਯਾ ਵਿੱਚ ਬਰਾਤ ਆਈ ਤੇ ਲਾੜੀ ਨੇ ਵਿਆਹ ਕਰਵਾਉਣ ਤੋਂ ਇੰਨਕਾਰ ਕਰ ਦਿੱਤਾ। ਕਿਉਂਕਿ ਲਾੜਾ 20-20 ਦੇ ਨੋਟ ਨਹੀਂ ਗਿਣ ਸਕਿਆ। ਹਾਲਾਂਕਿ ਬਰਾਤ ਨੇ ਲਾੜੀ ਨੂੰ ਕਾਫ਼ੀ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਆਖਿਰਕਾਰ ਬਰਾਤ ਨੂੰ ਬਿਨ੍ਹਾਂ ਲਾੜੀ ਦੇ ਹੀ ਪਰਤਣਾ ਪਿਆ।
ਹੁਣ ਤੁਹਾਨੂੰ ਦੱਸਾਂਗੇ ਅਸਲ ’ਚ ਹੋਇਆ ਕਿ ਜਾਣਕਾਰੀ ਮੁਤਾਬਕ ਬਾਮਪੁਰ ਪਿੰਡ ਦੇ ਰਾਮ ਬਹਾਦੁਰ ਨੇ ਇਟਾਵਾ ਦੇ ਭਰਥਾਨਾ ‘ਚ ਆਪਣੀ ਕੁੜੀ ਦਾ ਵਿਆਹ ਤੈਅ ਕੀਤਾ ਸੀ। ਬਰਾਤ ਜਦੋਂ ਭਰਥਾਣਾ ਪਹੁੰਚੀ ਤਾਂ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਬਰਾਤ ਦਾ ਸਵਾਗਤ ਕੀਤਾ। ਜਦੋਂ ਜੈਮਾਲਾ ਦੀ ਰਸਮ ਨਿਭਾਈ ਜਾਣ ਲੱਗੀ ਤਾਂ ਲਾੜੀ ਨੂੰ ਸ਼ੱਕ ਹੋਇਆ। ਉਸ ਨੇ ਲਾੜੇ ਨੂੰ 20-20 ਰੁਪਏ ਦੇ ਨੋਟ ਗਿਣਨ ਨੂੰ ਦਿੱਤੇ, ਪਰ ਲਾੜਾ ਕਿਵੇਂ ਨੋਟ ਗਿਣਦਾ, ਉਹ (ਲਾੜਾ) ’ਤੇ ਅਨਪੜ ਸੀ। ਅਖੀਰ ਲੜਕੀ ਸਮਝ ਗਈ ਕਿ ਲਾੜਾ ਅਨਪੜ ਹੈ, ਜ਼ਿੰਦਗੀ ਆਉਖੀ ਹੋ ਜਾਊ ਕੱਟਣੀ, ਏਦਾਂ ਗੱਲ ਨਹੀਂ ਬਣਨੀ। ਇਸ ‘ਤੇ ਲੜਕੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਦਰਅਸਲ ਇੱਥੋਂ ਤੱਕ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਵੀ ਪਤਾ ਨਹੀਂ ਸੀ ਕਿ ਲੜਕਾ ਪੜ੍ਹਿਆ-ਲਿਖਿਆ ਵੀ ਹੈ ਕਿ ਨਹੀਂ ਹੈ। ਹਾਲਾਂਕਿ ਪਰਿਵਾਰ ਸੌ-ਪੁੱਛ-ਗਿੱਛ ਕਰਦਾ ਰਿਸ਼ਤੇ ਕਰਨ ਤੋਂ ਪਹਿਲਾਂ, ਪਰ ਪੜ੍ਹਾਈ ਪੁੱਛਣ ਤੋਂ ਕਿਵੇਂ ਖੁੱਝ ਗਏ। ਚਲੋਂ, ਜਦੋਂ ਕੁੜੀ ਦੇ ਪਰਿਵਾਰ ਨੂੰ ਲੱਗਿਆ ਕਿ ਲਾੜਾ ਅਨਪੜ ਹੈ ਤਾਂ ਉਹ ਵੀ ਹੈਰਾਨ ਰਹਿ ਗਏ। ਇਸ ਦੌਰਾਨ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਕੁੜੀ ਵੱਲੋਂ ਲਏ ਇਸ ਫੈਸਲੇ ਦੀ ਸ਼ਲਾਘਾ ਕੀਤੀ। ਫਿਰ ਕੁੜੀ ਅਤੇ ਮੁੰਡੇ ਵਾਲਿਆਂ ਵਿੱਚ ਆਪਸੀ ਸਹਿਮਤੀ ਨਾਲ ਫੈਸਲਾ ਲਿਆ ਗਿਆ। ਦੋਵਾਂ ਧਿਰਾਂ ਨੇ ਜੋ ਵੀ ਸਾਮਾਨ ਦਿੱਤਾ ਸੀ, ਉਹ ਵਾਪਸ ਕਰ ਦਿੱਤਾ। ਵਿਆਹ ਵਾਲੀ ਬਰਾਤ ਨੂੰ ਖਾਲੀ ਹੱਥ ਹੀ ਮੁੜਨਾ ਪਿਆ।
ਇਸ ਦੌਰਾਨ ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਮੁੰਡੇ ਸਮੇਤ ਸਾਰੇ ਹੀ ਮਾਯੂਸ ਨਜ਼ਰ ਆਏ। ਕੁੱਝ ਕੁ ਤਾਂ ਕਹਿੰਦੇ ਨਜ਼ਰ ਆਏ ਕਿ ਜਦੋਂ ਵਿਆਹ ਦੀ ਬਰਾਤ ਹੀ ਆ ਗਈ ਤਾਂ ਇਹ ਵਿਆਹ ਹੋਣਾ ਚਾਹੀਦਾ ਹੈ। ਮਾਮਲੇ ਨੂੰ ਬਿਨਾਂ ਵਜ੍ਹਾ ਉਛਾਲਿਆ ਜਾ ਰਿਹਾ।
ਪਰ ਦੂਜੇ ਪਾਸੇ ਕੁੜੀ ਦੇ ਭਰਾ ਨੇ ਦੱਸਿਆ ਕਿ ਜਦੋਂ ਮੁੰਡੇ ਨੂੰ ਨੋਟ ਗਿਣਨ ਲਈ ਦਿੱਤੇ ਗਏ ਤਾਂ ਉਹ ਗਿਣ ਨਹੀਂ ਸਕਿਆ। ਅਸੀਂ ਆਪਣੀ ਭੈਣ ਦਾ ਵਿਆਹ ਐਵੇਂ ਕਿਵੇਂ ਕਰ ਦਈਏ ਜਦੋਂ ਮੁੰਡੇ ਨੂੰ 20 ਰੁਪਏ ਦੇ ਨੋਟ ਦਾ ਹੀ ਨਹੀਂ ਪਤਾ। ਮੇਰੀ ਭੈਣ ਇੱਕ ਅਜਿਹੇ ਮੁੰਡੇ ਨਾਲ ਜ਼ਿੰਦਗੀ ਕਿਵੇਂ ਬਿਤਾ ਸਕਦੀ ਹੈ ਜਿਸਨੂੰ ਇਹ ਵੀ ਨਹੀਂ ਪਤਾ ਕਿ ਨੋਟ ਕੀ ਹੁੰਦਾ ਹੈ? ਇਹ ਵੀ ਸਮੇਂ ਸਿਰ ਪਤਾ ਲੱਗ ਗਿਆ, ਨਹੀਂ ਤਾਂ ਬਾਅਦ ’ਚ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਸੀ।