ਚੰਡੀਗੜ੍ਹ: 4 ਜੂਨ (ਬਿਊਰੋ ਚੀਫ)- ਜਦੋਂ ਰਾਜਨੀਤੀ ਵਿਚ ਨੈਤਿਕਤਾ ਦਾ ਸੰਕਟ ਆ ਜਾਂਦਾ ਹੈ, ਤਾਂ ਪੁਰਾਣੇ ਪਾਪ ਭੁਲਾ ਦਿੱਤੇ ਜਾਂਦੇ ਹਨ ਅਤੇ ਨਵੇਂ ਸਵਾਲ ਚੁੱਕ ਕੇ ਧਿਆਨ ਭਟਕਾਇਆ ਜਾਂਦਾ ਹੈ। ਕਾਂਗਰਸ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਦਫ਼ਤਰ ਉੱਤੇ ਹੋ ਰਹੇ ਹਮਲਿਆਂ ਨੂੰ ਵੇਖ ਕੇ ਕੁਝ ਇੰਜ ਹੀ ਲੱਗਦਾ ਹੈ।
ਪੰਜਾਬ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੀਲ ਗਰਗ ਨੇ ਆਪਣੇ ਟਵੀਟ ਰਾਹੀਂ ਉਹ ਚੁੱਪੀ ਤੋੜੀ ਹੈ ਜੋ ਕਾਂਗਰਸ ਦੇ ਸ਼ਾਸਨ ਦੌਰਾਨ ਦਿੱਲੀ ਦਰਬਾਰ ਦੇ ਗੇੜੇ ਲਗਾਉਂਦੇ ਪੰਜਾਬੀ ਮੁੱਖ ਮੰਤਰੀਆਂ ਉੱਤੇ ਕਦੇ ਨਹੀਂ ਟੁੱਟੀ। ਉਨ੍ਹਾਂ ਨੇ ਇਕ ਦਮ ਸਿੱਧਾ ਸਵਾਲ ਕੀਤਾ ਕਿ ਜਦੋਂ ਪ੍ਰਸ਼ਾਂਤ ਕਿਸੋਰ, ਜੋ ਸਿਰਫ਼ ਇੱਕ ਰਾਜਨੀਤਿਕ ਰਣਨੀਤਕਾਰ ਸਨ, ਨੂੰ ਪੰਜਾਬ ਵਿੱਚ “ਅਘੋਸ਼ਤ ਮੁੱਖ ਮੰਤਰੀ” ਬਣਾਇਆ ਗਿਆ, ਤਦ ਕਿਉਂ ਕੋਈ ਵਿਰੋਧ ਨਹੀਂ ਹੋਇਆ? ਕੀ ਤਦ ਲੋਕਤੰਤਰ ਛੁੱਟੀ ‘ਤੇ ਸੀ?
ਅਤੇ ਜੇਕਰ ਅੱਜ ਮੁੱਖ ਮੰਤਰੀ ਦਫ਼ਤਰ ਵਿੱਚ ਕਿਸੇ ਅਧਿਕਾਰੀ ਦੀ ਭੂਮਿਕਾ ਉੱਤੇ ਸਵਾਲ ਚੁੱਕੇ ਜਾ ਰਹੇ ਹਨ, ਤਾਂ ਇਹ ਵੀ ਪੁੱਛਿਆ ਜਾਣਾ ਚਾਹੀਦਾ ਕਿ ਕਾਂਗਰਸ ਦੇ ਸਮੇਂ ਕੀ ਸਭ ਕੁਝ ਪਾਰਦਰਸ਼ੀ ਸੀ?
ਨੀਲ ਗਰਗ ਨੇ ਅਰੂਸਾ ਆਲਮ ਵੱਲ ਵੀ ਇਸ਼ਾਰਾ ਕੀਤਾ — ਇੱਕ ਪਾਕਿਸਤਾਨੀ ਨਾਗਰਿਕ, ਜਿਸਨੂੰ ਮੁੱਖ ਮੰਤਰੀ ਦਫ਼ਤਰ ਤੱਕ ਬਿਨਾਂ ਕਿਸੇ ਅਧਿਕਾਰ ਦੇ ਪਹੁੰਚ ਸੀ। ਉਹ ਲਗਭਗ ਹਰ ਫੈਸਲੇ ਤੋਂ ਪਹਿਲਾਂ ਮੰਜ਼ੂਰੀ ਦੇਂਦੀ ਸੀ। ਫਾਈਲਾਂ ਉਹਦੀ ਇਜਾਜ਼ਤ ਤੋਂ ਬਿਨਾਂ ਨਹੀਂ ਹਿਲਦੀਆਂ ਸਨ। ਤਦ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ।
ਅਸਲ ਵਿੱਚ ਅੱਜ ਦਾ ਵਿਰੋਧ ਸਿਰਫ਼ ਇਸ ਲਈ ਹੈ ਕਿਉਂਕਿ ਆਮ ਆਦਮੀ ਪਾਰਟੀ “ਕਾਂਗਰਸ ਨਹੀਂ ਹੈ”। ਇਹ ਦਿੱਲੀ ਮਾਡਲ ਵਾਂਗ ਪਾਰਦਰਸ਼ੀ ਅਤੇ ਜਵਾਬਦੇਹ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵਿਰੋਧ ਡਰ ਦਾ ਨਤੀਜਾ ਹੈ ਕਿ ਜੇਕਰ ਪੰਜਾਬ ਵਿੱਚ ਆਪ ਸਰਕਾਰ ਕਾਮਯਾਬ ਹੋ ਗਈ ਤਾਂ ਕਾਂਗਰਸ ਦੀ ਸਿਆਸੀ ਜ਼ਮੀਨ ਹੋਰ ਡੋਲ ਜਾਵੇਗੀ।
ਜਦੋਂ ਚਰਨਜੀਤ ਚੰਨੀ ਨੂੰ ਕੇਵਲ ਤਿੰਨ ਮਹੀਨੇ ਲਈ ਮੁੱਖ ਮੰਤਰੀ ਬਣਾਇਆ ਗਿਆ, ਤਦ ਉਹ ਹਫ਼ਤੇ ਵਿੱਚ ਦੋ-ਤਿੰਨ ਵਾਰੀ ਦਿੱਲੀ ਜਾਇਆ ਕਰਦੇ ਸਨ। ਕੋਈ ਨਹੀਂ ਪੁੱਛਦਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਇੰਨਾ ਪਰਾਸ਼ਰਿਤ ਕਿਉਂ ਹੈ? ਅੱਜ ਜਦੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਮਿਲਕੇ ਇੱਕ ਸਾਫ਼ ਨੀਤੀ ਨਾਲ ਪੰਜਾਬ ਦੀ ਸਰਕਾਰ ਚਲਾ ਰਹੇ ਹਨ, ਤਾਂ ਵਿਰੋਧੀ ਪਾਰਟੀਆਂ ਦੇ ਪੇਟ ‘ਚ ਮਿਰਚਾਂ ਕਿਉਂ ਲੱਗ ਰਹੀਆਂ ਹਨ?
ਸਵਾਲ ਇਹ ਨਹੀਂ ਕਿ ਕੇਂਦਰ ਅਤੇ ਰਾਜ ਵਿਚ ਸਾਂਝ ਕਿਉਂ ਹੈ — ਸਵਾਲ ਇਹ ਹੈ ਕਿ ਕਾਂਗਰਸ ਨੇ ਸਾਲਾਂ ਤੱਕ ਪੰਜਾਬ ਨੂੰ ਆਪਣੇ ਦਿੱਲੀ ਦਰਬਾਰ ਦੇ ਇਸ਼ਾਰਿਆਂ ਤੇ ਕਿਉਂ ਚਲਾਇਆ?
ਨੀਲ ਗਰਗ ਨੇ ਬਿਲਕੁਲ ਠੀਕ ਆਖਿਆ “ਅਸੀਂ ਸਿਸਟਮ ਬਣਾ ਰਹੇ ਹਾਂ, ਚਾਪਲੂਸੀ ਨਹੀਂ।”
ਕਾਂਗਰਸ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹੁਣ ਪੰਜਾਬ ਦੀ ਜਨਤਾ ਜਾਗਰੂਕ ਹੋ ਚੁੱਕੀ ਹੈ। ਉਹ ਸਮਝਦੀ ਹੈ ਕਿ ਕੌਣ ਪਾਰਦਰਸ਼ਤਾ ਨਾਲ ਕੰਮ ਕਰ ਰਿਹਾ ਹੈ ਅਤੇ ਕੌਣ ਆਪਣੀਆਂ ਨਾਕਾਮੀਆਂ ਉੱਤੇ ਝੂਠੀਆਂ ਅਫਵਾਵਾਂ ਰਾਹੀਂ ਪਰਦਾ ਪਾ ਰਿਹਾ ਹੈ।
ਕਾਂਗਰਸ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਵਿਰੋਧ ਕਰਨ ਤੋਂ ਪਹਿਲਾਂ ਆਪਣੇ ਦੌਰ ਦੀਆਂ ਤਸਵੀਰਾਂ ਦੇਖਣੀਆਂ ਚਾਹੀਦੀਆਂ ਹਨ। ਜੇਕਰ ਵਿਰੋਧੀ ਪਾਰਟੀਆਂ ਰਚਨਾਤਮਕ ਆਲੋਚਨਾ ਕਰਣ, ਤਾਂ ਲੋਕਤੰਤਰ ਮਜ਼ਬੂਤ ਹੋਵੇਗਾ। ਨਹੀਂ ਤਾਂ ਲੋਕ ਸਮਝਦੇ ਹਨ ਕਿ ਅਸਲ ਮਿਰਚ ਕਿੱਥੇ ਲੱਗੀ ਹੈ।