Saturday, January 11, 2025

Become a member

Get the best offers and updates relating to Liberty Case News.

― Advertisement ―

spot_img
spot_img
HomeDeshਕਾਰ ਦਾ ਟਾਇਰ ਫਟਣ ਕਾਰਨ, ਮਸ਼ਹੂਰ ਕੇਸਰ ਪਾਨ ਮਸਾਲਾ ਦੇ ਮਾਲਕ ਦੀ...

ਕਾਰ ਦਾ ਟਾਇਰ ਫਟਣ ਕਾਰਨ, ਮਸ਼ਹੂਰ ਕੇਸਰ ਪਾਨ ਮਸਾਲਾ ਦੇ ਮਾਲਕ ਦੀ ਘਰਵਾਲੀ ਦੀ ਮੌਤ

ਲਖਨਊ : ਮਸ਼ਹੂਰ ਕੇਸਰ ਪਾਨ ਮਸਾਲਾ ਕੰਪਨੀ ਦੇ ਮਾਲਕ ਹਰੀਸ਼ ਮਖੀਜਾ ਦੀ ਪਤਨੀ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਹੈ। ਇਟਾਵਾ ਜ਼ਿਲ੍ਹੇ ਦੇ ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਕਾਰ ਦਾ ਟਾਇਰ ਫਟਣ ਕਾਰਨ ਇਹ ਹਾਦਸਾ ਵਾਪਰਿਆ।

ਦੱਸ ਦਈਏ ਕਿ ਇਸ ਹਾਦਸੇ ‘ਚ ਪਾਨ ਮਸਾਲਾ ਕਾਰੋਬਾਰੀ ਹਰੀਸ਼ ਮਖੀਜਾ ਦੀ ਪਤਨੀ ਪ੍ਰੀਤੀ, ਸ਼ਰਾਬ ਕਾਰੋਬਾਰੀ ਤਿਲਕ ਰਾਜ ਸ਼ਰਮਾ ਪਤਨੀ ਦੀਪਤੀ ਕੋਠਾਰੀ ਅਤੇ ਡਰਾਈਵਰ ਜ਼ਖਮੀ ਹੋ ਗਏ ਸਨ। ਸਾਥੀ ਕਾਰੋਬਾਰੀਆਂ ਨੇ ਜ਼ਖ਼ਮੀਆਂ ਨੂੰ ਸੈਫ਼ਈ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ। ਜਿੱਥੇ ਇਲਾਜ ਦੌਰਾਨ ਪ੍ਰੀਤੀ ਮਖੀਜਾ ਦੀ ਮੌਤ ਹੋ ਗਈ।

ਦੀਪਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਮਾਈਲਸਟੋਨ-79 ਨੇੜੇ ਸ਼ੁੱਕਰਵਾਰ ਰਾਤ ਨੂੰ ਵਾਪਰਿਆ।ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਹਰੀਸ਼ ਮਖੀਜਾ ਅਤੇ ਤਿਲਕ ਰਾਜ ਸ਼ਰਮਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਇਕ ਨਿੱਜੀ ਸਮਾਗਮ ਵਿਚ ਸ਼ਾਮਲ ਹੋਣ ਲਈ ਆਗਰਾ ਜਾ ਰਹੇ ਸਨ। ਜਿਵੇਂ ਹੀ ਉਸਦੀ ਕਾਰ 79 ਮੈਨਪੁਰੀ ਦੇ ਕਰਹਾਲ ਟੋਲ ਨੇੜੇ ਪਹੁੰਚੀ ਤਾਂ ਟਾਇਰ ਫਟ ਗਿਆ ਅਤੇ ਕਾਰ ਅਚਾਨਕ ਪਲਟ ਗਈ।