ਨਵੀਂ ਦਿੱਲੀ– ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਜਲਦ ਹੀ ਕੌਮੀ ਰਾਜਮਾਰਗਾਂ ’ਤੇ ਟੋਲ ਟੈਕਸ ਲਈ ਨਵੀਂ ਨੀਤੀ ਦਾ ਐਲਾਨ ਕਰੇਗੀ, ਜਿਸ ਵਿਚ ਖਪਤਕਾਰਾਂ ਨੂੰ ਬਣਦੀ ਰਿਆਇਤ ਦਿੱਤੀ ਜਾਵੇਗੀ। ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦਾ ਜਵਾਬ ਦਿੰਦੇ ਹੋਏ ਗਡਕਰੀ ਨੇ ਕਿਹਾ ਕਿ ਸਰਕਾਰ ਸੜਕ ਬੁਨਿਆਦੀ ਢਾਂਚੇ ਦੇ ਨਿਰਮਾਣ ’ਤੇ ਬਹੁਤ ਖਰਚਾ ਕਰ ਰਹੀ ਹੈ, ਇਸ ਲਈ ਟੋਲ ਟੈਕਸ ਜ਼ਰੂਰੀ ਹੈ।
ਉਨ੍ਹਾਂ ਕਿਹਾ,‘‘ਇਹ ਵਿਭਾਗ ਦੀ ਨੀਤੀ ਹੈ ਕਿ ਜਦੋਂ ਤੁਹਾਨੂੰ ਚੰਗੀ ਸੜਕ ਚਾਹੀਦੀ ਹੈ ਤਾਂ ਤੁਹਾਨੂੰ ਇਸ ਦੇ ਲਈ ਭੁਗਤਾਨ ਕਰਨਾ ਪਵੇਗਾ।’’ ਅਸਾਮ ਬਾਰੇ ਉਨ੍ਹਾਂ ਕਿਹਾ,‘‘ਸਰਕਾਰ 3 ਲੱਖ ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾ ਰਹੀ ਹੈ। ਅਸੀਂ ਕਈ ਵੱਡੀਆਂ ਸੜਕਾਂ ਬਣਾ ਰਹੇ ਹਾਂ, ਚਾਰ ਲੇਨ, ਛੇ ਲੇਨ। ਮੈਂ ਬ੍ਰਹਮਪੁੱਤਰ ’ਤੇ ਕਈ ਪੁਲ ਬਣਾ ਰਿਹਾ ਹਾਂ। ਅਸੀਂ ਬਾਜ਼ਾਰ ਤੋਂ ਧਨ ਜੁਟਾ ਰਹੇ ਹਾਂ। ਇਸ ਲਈ ਟੋਲ ਟੈਕਸ ਤੋਂ ਬਿਨਾਂ ਅਸੀਂ ਇਹ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਬਹੁਤ ਵਿਚਾਰਯੋਗ ਹਾਂ। ਅਸੀਂ ਸਿਰਫ ਫੋਰ ਲੇੇਨ ’ਤੇ ਟੋਲ ਟੈਕਸ ਵਸੂਲ ਕਰ ਰਹੇ ਹਾਂ, ਟੂ ਲੇਨ ’ਤੇ ਨਹੀਂ