ਚੰਡੀਗੜ੍ਹ: ਪੰਜਾਬ ਵਿਚ ਸਰਦੀ ਦੀਆਂ ਛੁੱਟੀਆਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਪਹਿਲਾਂ 24 ਦਸੰਬਰ ਤੋਂ 31 ਦਸੰਬਰ ਤਕ ਛੁੱਟੀਆਂ ਕੀਤੀਆਂ ਗਈਆਂ ਸਨ ਪਰ ਅੱਜ ਕੀਤੇ ਗਏ ਐਲਾਨ ਮੁਤਾਬਕ ਹੁਣ ਛੁੱਟੀਆਂ 7 ਜਨਵਰੀ ਤਕ ਰਹਿਣਗੀਆਂ। ਸਿੱਖਿਆ ਵਿਭਾਗ ਦੇ ਇਨ੍ਹਾਂ ਹੁਕਮਾਂ ਵਿਚਹੁਣ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ 8 ਜਨਵਰੀ ਨੂੰ ਖੁੱਲ੍ਹਣਗੇ। ਸਿੱਖਿਆ ਵਿਭਾਗ ਵੱਲੋਂ ਸੂਬੇ ਵਿਚ ਵਧੀ ਠੰਡ ਦੇ ਹਵਾਲੇ ਨਾਲ ਛੁੱਟੀਆਂ ਵਿਚ ਵਾਧਾ ਕੀਤਾ ਗਿਆ ਹੈ।