Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ 'ਚ ਮੁਫ਼ਤ ਕਣਕ ਲੈ ਰਹੇ 2.50 ਲੱਖ ਲੋਕਾਂ ਲਈ ਚਿੰਤਾ ਭਰੀ...

ਪੰਜਾਬ ‘ਚ ਮੁਫ਼ਤ ਕਣਕ ਲੈ ਰਹੇ 2.50 ਲੱਖ ਲੋਕਾਂ ਲਈ ਚਿੰਤਾ ਭਰੀ ਖ਼ਬਰ

 

ਜਲੰਧਰ : ਪੰਜਾਬ ‘ਚ ਮੁਫ਼ਤ ਕਣਕ ਲੈ ਰਹੇ 2.50 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੁਰਾਣੇ ਸਟਾਫ਼ ਦੇ ਤਬਾਦਲੇ ਹੋ ਗਏ ਹਨ ਅਤੇ ਨਵੇਂ ਸਟਾਫ਼ ਨੂੰ ਇਲਾਕਿਆਂ ਦੀ ਜਾਣਕਾਰੀ ਨਹੀਂ ਹੈ, ਜਿਸ ਕਾਰਨ 2.50 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ 7 ਨਵੰਬਰ ਤੱਕ ਵੰਡਣ ਵਾਲੀ ਕਣਕ ਅਜੇ ਗੋਦਾਮਾਂ ‘ਚ ਹੀ ਪਈ ਹੈ। ਦੂਜੇ ਪਾਸੇ ਡਿਪੂ ਹੋਲਡਰ ਵੀ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਜਦੋਂ ਲੋਕਾਂ ਨੂੰ ਸਹੀ ਸਮੇਂ ‘ਤੇ ਕਣਕ ਦੀ ਨਹੀਂ ਮਿਲਦੀ ਤਾਂ ਲੋਕ ਝਗੜੇ ਸ਼ੁਰੂ ਕਰ ਦਿੰਦੇ ਹਨ।

 

ਡਿਪੂ ਹੋਲਡਰਾਂ ਨੇ ਦੱਸਿਆ ਕਿ ਇਕ ਇੰਸਪੈਕਟਰ ਕੋਲ 10 ਤੋਂ 40 ਦੇ ਕਰੀਬ ਇਲਾਕੇ ਹੁੰਦੇ ਹਨ। ਇਨ੍ਹਾਂ ਇਲਾਕਿਆਂ ਦੇ ਕਾਰਡ ਧਾਰਕਾਂ ਨੂੰ ਕਿਸ ਨੂੰ ਕਿੰਨੀ ਕਣਕ ਦੇਣੀ ਹੈ, ਉਸ ਹਿਸਾਬ ਨਾਲ ਰਿਲੀਜ਼ ਆਰਡਰ ਜਾਰੀ ਹੁੰਦੇ ਹਨ। ਸਟਾਫ਼ ਦੇ ਤਬਾਦਲੇ ਕਾਰਨ ਹੁਣ ਤੱਕ ਨਾ ਤਾਂ ਰਿਲੀਜ਼ ਆਰਡਰ ਜਾਰੀ ਕੀਤੇ ਗਏ ਅਤੇ ਨਾ ਹੀ 2.50 ਲੱਖ ਕਾਰਡ ਧਾਰਕਾਂ ਦੀਆਂ ਪਰਚੀਆਂ ਕੱਟੀਆਂ ਜਾ ਸਕੀਆਂ। ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਅਜਿਹੇ 2.50 ਲੱਖ ਸਮਾਰਟ ਕਾਰਡ ਧਾਰਕ ਹਨ।

 

ਇਨ੍ਹਾਂ ਨੂੰ ਕਣਕ ਵੰਡਣ ਦੇ ਹੁਕਮ ਆ ਗਏ ਅਤੇ ਉਸ ਤੋਂ ਪਹਿਲਾਂ ਪਰਚੀਆਂ ਕੱਟਣ ਦੇ ਹੁਕਮ ਜਾਰੀ ਹੋਏ ਤਾਂ ਡਿਪੂਆਂ ‘ਤੇ ਭੀੜ ਲੱਗ ਜਾਵੇਗੀ। ਅਜਿਹੇ ‘ਚ ਲੋਕਾਂ ਨੂੰ ਪਰਚੀਆਂ ਨਾ ਮਿਲੀਆਂ ਤਾਂ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਵਿਭਾਗ ਨੂੰ ਜਲਦੀ ਹੀ ਰਿਲੀਜ਼ ਆਰਡਰ ਜਾਰੀ ਕਰਨੇ ਚਾਹੀਦੇ ਹਨ। ਇਸ ਸਬੰਧੀ ਫੂਡ ਕੰਟਰੋਲ ਅਧਿਕਾਰੀ ਨੇ ਦੱਸਿਆ ਕਿ ਕੁੱਝ ਅੰਦਰੂਨੀ ਮਾਮਲੇ ਹਨ, ਜਿਸ ਕਾਰਨ ਕਣਕ ਨਹੀਂ ਵੰਡੀ ਜਾ ਸਕੀ ਅਤੇ ਜਲਦੀ ਹੀ ਸਮੇਂ ‘ਤੇ ਕਣਕ ਵੰਡ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਲਈ ਅਧਿਕਾਰੀਆਂ ਦੀ ਡਿਊਟੀ ਲਾ ਦਿੱਤੀ ਗਈ ਹੈ।