Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦਿੱਲੀ 'ਚ ਤੇਜ਼ ਰਫ਼ਤਾਰ DTC ਬੱਸ ਦਾ ਕਹਿਰ: 2 ਦੀ ਮੌਤ, ਗੁੱਸੇ...

ਦਿੱਲੀ ‘ਚ ਤੇਜ਼ ਰਫ਼ਤਾਰ DTC ਬੱਸ ਦਾ ਕਹਿਰ: 2 ਦੀ ਮੌਤ, ਗੁੱਸੇ ‘ਚ ਆਈ ਭੀੜ ਨੇ ਬੱਸ ਫੂਕੀ

 

ਨਵੀਂ ਦਿੱਲੀ: ਦਿੱਲੀ ਦੇ ਨਿਹਾਲ ਵਿਹਾਰ ਇਲਾਕੇ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਡੀਟੀਸੀ (DTC) ਬੱਸ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਉਗਰ ਭੀੜ ਨੇ ਬੱਸ ਦੀ ਭੰਨਤੋੜ ਕੀਤੀ ਅਤੇ ਇੱਕ ਹੋਰ ਡੀਟੀਸੀ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

 

ਕਿਵੇਂ ਵਾਪਰਿਆ ਹਾਦਸਾ?

ਪੁਲਸ ਅਨੁਸਾਰ ਇਹ ਘਟਨਾ ਸਵੇਰੇ ਕਰੀਬ 9:45 ਵਜੇ ਨਜਫ਼ਗੜ੍ਹ-ਨਾਂਗਲੋਈ ਰੋਡ ‘ਤੇ ਵਾਪਰੀ। ਨਜਫ਼ਗੜ੍ਹ ਵਾਲੇ ਪਾਸਿਓਂ ਆ ਰਹੀ ਬੱਸ ਨੇ ਇੱਕ ਸਕੂਟਰ, ਮੋਟਰਸਾਈਕਲ, ਰਿਕਸ਼ਾ ਅਤੇ ਕੁਝ ਪੈਦਲ ਯਾਤਰੀਆਂ ਨੂੰ ਜ਼ਬਰਦਸਤ ਟੱਕਰ ਮਾਰੀ। ਮ੍ਰਿਤਕਾਂ ਦੀ ਪਛਾਣ ਰਵੀਕਾਂਤ (32) ਅਤੇ ਕਮਲਜੀਤ (39) ਵਜੋਂ ਹੋਈ ਹੈ। ਹਾਦਸੇ ਵਿੱਚ ਜ਼ਖਮੀ ਹੋਏ 23 ਸਾਲਾ ਅਮਨ ਅਤੇ ਇੱਕ 20 ਸਾਲਾ ਮਹਿਲਾ ਨੂੰ ਇਲਾਜ ਲਈ ਨਿਹਾਲ ਵਿਹਾਰ ਦੇ ਮਾਨਸਾ ਰਾਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

 

ਭੀੜ ਵੱਲੋਂ ਹੰਗਾਮਾ ਤੇ ਬੱਸ ਨੂੰ ਲਾਈ ਅੱਗ

ਹਾਦਸੇ ਤੋਂ ਤੁਰੰਤ ਬਾਅਦ ਘਟਨਾ ਸਥਾਨ ‘ਤੇ ਕਰੀਬ 500 ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਲੋਕਾਂ ਨੇ ਹਾਦਸੇ ਵਾਲੀ ਬੱਸ ਨੂੰ ਨੁਕਸਾਨ ਪਹੁੰਚਾਇਆ ਅਤੇ ਨਾਂਗਲੋਈ ਵਾਲੇ ਪਾਸਿਓਂ ਆ ਰਹੀ ਇੱਕ ਹੋਰ ਡੀਟੀਸੀ ਬੱਸ ਨੂੰ ਅੱਗ ਲਗਾ ਦਿੱਤੀ। ਹਾਲਾਂਕਿ, ਅੱਗ ਲਗਾਉਣ ਤੋਂ ਪਹਿਲਾਂ ਬੱਸ ਵਿੱਚ ਸਵਾਰ 6 ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਸੀ। ਇਸ ਹੰਗਾਮੇ ਦੌਰਾਨ ਪੰਜ ਹੋਰ ਬੱਸਾਂ ਨੂੰ ਵੀ ਮਾਮੂਲੀ ਨੁਕਸਾਨ ਪਹੁੰਚਿਆ ਹੈ