ਟਾਂਡਾ ਉੜਮੁੜ -ਟਾਂਡਾ ਦੇ ਪਿੰਡ ਸਲੇਮਪੁਰ ਨਾਲ ਸਬੰਧਤ ਸਾਬਤ ਸੂਰਤ ਸਿੰਘ ਸਰਦਾਰ ਲਵਪ੍ਰੀਤ ਸਿੰਘ ਘੋਤੜਾ (ਗਿੰਨੀ) ਕੈਨੇਡਾ ਦੀ ਵਿਕਟੋਰੀਆ ਪੁਲਸ ਵਿਚ ਅਫਸਰ ਭਰਤੀ ਹੋਇਆ ਹੈ। ਸੂਬੇਦਾਰ ਸ਼ਿਵ ਦਿਆਲ ਸਿੰਘ ਅਤੇ ਹੈੱਡਮਾਸਟਰ ਆਇਆ ਸਿੰਘ ਦੇ ਖਾਨਦਾਨ ਦੇ ਇਸ ਹੋਣਹਾਰ ਵਾਰਿਸ ਲਵਪ੍ਰੀਤ ਨੇ ਇਹ ਸਫ਼ਲਤਾ ਹਾਸਲ ਕਰਕੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਹੋਰ ਰੁਸ਼ਨਾਇਆ ਹੈ।
ਲਵਪ੍ਰੀਤ ਦੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦੇ ਹੋਏ ਉਸ ਦੇ ਮਾਤਾ-ਪਿਤਾ ਪਰਮਜੀਤ ਕੌਰ, ਨੰਬਰਦਾਰ ਸਤਨਾਮ ਸਿੰਘ ਅਤੇ ਚਾਚਾ ਸੰਗਠਨ ਇੰਚਾਰਜ ਆਪ ਹਲਕਾ ਟਾਂਡਾ ਅਮਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ 2013 ਵਿਚ ਉਹ ਓਂਟਾਰੀਓ (ਬਰੈਂਪਟਨ) ਹਮਿਲਟਨ ਵਿਖੇ ਸਟੱਡੀ ਲਈ ਗਿਆ ਸੀ ਅਤੇ ਉਸ ਨੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਦੌਰਾਨ 2015 ਵਿਚ ਉੱਥੇ ਹੋਏ ਕੌਮੀ ਪੱਧਰ ਦੇ ਬਾਡੀ ਬਿਲਡਿੰਗ ਮੁਕਾਬਲੇ ਵਿਚ ਵੀ ਲਵਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ ਸੀ। 2020 ਵਿਚ ਉਸ ਨੇ ਕੈਨੇਡਾ ਵਿਚ ਹੀ ਪੰਜਾਬਣ ਕ੍ਰਿਮੀਨਲ ਜਸਟਿਸ (ਜੱਜ) ਇੰਦਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਅਤੇ ਹੁਣ ਉਹ ਦੋਵੇਂ ਆਪਣੀ 1 ਵਰ੍ਹੇ ਦੀ ਧੀ ਇਲਾਹੀ ਕੌਰ ਨਾਲ ਕੈਨੇਡਾ ਵਿਚ ਵਸੇ ਹੋਏ ਹਨ।