ਨਵੀਂ ਦਿੱਲੀ- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੂੰ ਸੌਂਪੀ ਗਈ ਆਪਣੀ ਨਵੀਂ ਰਿਪੋਰਟ ’ਚ ਕਿਹਾ ਹੈ ਕਿ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਪ੍ਰਯਾਗਰਾਜ ਵਿਖੇ ਕੁਝ ਦਿਨ ਪਹਿਲਾਂ ਖਤਮ ਹੋਏ ਮਹਾਕੁੰਭ ਦੌਰਾਨ ਪਾਣੀ ਦੀ ਗੁਣਵੱਤਾ ਇਸ਼ਨਾਨ ਕਰਨ ਲਈ ਢੁੱਕਵੀਂ ਸੀ। ਸੀ. ਪੀ. ਸੀ. ਬੀ. ਦੀ ਰਿਪੋਰਟ ’ਚ ਕਿਹਾ ਗਿਆ ਹੈ
ਕਿ ਅੰਕੜਾ ਵਿਸ਼ਲੇਸ਼ਣ ਜ਼ਰੂਰੀ ਸੀ ਕਿਉਂਕਿ ਇਕੋ ਥਾਂ ਤੋਂ ਵੱਖ-ਵੱਖ ਤਰੀਕਾਂ ’ਤੇ ਅਤੇ ਇਕੋ ਦਿਨ ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਗਏ ਨਮੂਨਿਆਂ ’ਚ ਅੰਕੜੇ ਵੱਖ-ਵੱਖ ਸਨ ਜੋ ਸਮੁੱਚੀ ਗੰਗਾ ਦੇ ਪਾਣੀ ਦੀ ਗੁਣਵੱਤਾ ਨੂੰ ਨਹੀਂ ਦਰਸਾਉਂਦੇ ਸਨ।
ਬੋਰਡ ਦੀ 28 ਫਰਵਰੀ ਦੀ ਇਹ ਰਿਪੋਰਟ 7 ਮਾਰਚ ਨੂੰ ਐੱਨ. ਜੀ. ਟੀ. ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ। ਬੋਰਡ 12 ਜਨਵਰੀ ਤੋਂ ਹੁਣ ਤੱਕ ਗੰਗਾ ਦੀਆਂ 5 ਤੇ ਯਮੁਨਾ ਦੀਆਂ 2 ਥਾਵਾਂ ’ਤੇ ਪਾਣੀ ਦੀ ਨਿਗਰਾਨੀ ਕਰ ਰਿਹਾ ਹੈ।
ਇਸ ’ਚ ਸ਼ੁੱਭ ਇਸ਼ਨਾਨ ਵਾਲੇ ਦਿਨ ਵੀ ਸ਼ਾਮਲ ਹਨ।