ਲੁਧਿਆਣਾ : ਅਮਰੀਕਾ ਵਲੋਂ ਭਾਰਤ ਦੇ ਟੈਕਸਟਾਈਲ ਉਤਪਾਦਾਂ ’ਤੇ 50 ਫੀਸਦੀ ਟੈਰਿਫ ਲਗਾਉਣ ਦੇ ਫੈਸਲੇ ਨੇ ਦੇਸ਼ ਅਤੇ ਖਾਸ ਕਰ ਕੇ ਲੁਧਿਆਣਾ ਦੇ ਟੈਕਸਟਾਈਲ ਉਦਯੋਗ ’ਚ ਵੱਡੀ ਹਲਚਲ ਮਚਾ ਦਿੱਤੀ ਹੈ।
ਇਸ ਫੈਸਲੇ ਨਾਲ ਨਾ ਸਿਰਫ਼ ਨਿਰਯਾਤ ਪ੍ਰਭਾਵਿਤ ਹੋਵੇਗਾ, ਸਗੋਂ ਉਦਯੋਗ ਲਈ ਨਵੀਆਂ ਚੁਣੌਤੀਆਂ ਵੀ ਪੈਦਾ ਹੋਣਗੀਆਂ। ਅਮਰੀਕਾ ਵਲੋਂ ਲਗਾਏ ਗਏ 50 ਫੀਸਦੀ ਟੈਰਿਫ ਨੇ ਟੈਕਸਟਾਈਲ ਉਦਯੋਗ ਲਈ ਇਕ ਗੰਭੀਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਹਾਲਾਂਕਿ ਨਿਰਯਾਤ ਪ੍ਰਭਾਵਿਤ ਹੋਵੇਗਾ, ਕਾਰੋਬਾਰੀਆਂ ਦਾ ਮੰਨਣਾ ਹੈ ਕਿ ਘਰੇਲੂ ਬਾਜ਼ਾਰ ’ਤੇ ਧਿਆਨ ਕੇਂਦਰਿਤ ਕਰਨਾ ਅਤੇ ਵਿਸ਼ਵ ਪੱਧਰ ’ਤੇ ਉਤਪਾਦਾਂ ਅਤੇ ਬਾਜ਼ਾਰਾਂ ਨੂੰ ਵਿਭਿੰਨ ਬਣਾਉਣਾ ਮਹੱਤਵਪੂਰਨ ਹੈ।
ਇਸ ਦੇ ਨਾਲ੍ਯ ਲਾਗਤਾਂ ਨੂੰ ਘਟਾਉਣਾ, ਗੁਣਵੱਤਾ ’ਚ ਸੁਧਾਰ ਕਰਨਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਇਸ ਚੁਣੌਤੀ ਨੂੰ ਦੂਰ ਕਰਨ ਦਾ ਤਰੀਕਾ ਹੈ। ਟੈਕਸਟਾਈਲ ਉਦਯੋਗ ਹੁਣ ਸਵੈ-ਨਿਰਭਰ ਬਣਨ ਅਤੇ ਨਵੀਆਂ ਉਚਾਈਆਂ ਨੂੰ ਛੂਹਣ ਵੱਲ ਵਧ ਰਿਹਾ ਹੈ। ਉਦਯੋਗ ਦੇ ਦਿੱਗਜਾਂ ਨੇ ਇਸ ਫੈਸਲੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਚਿੰਤਾ ਪ੍ਰਗਟ ਕੀਤੀ ਹੈ ਪਰ ਨਾਲ ਹੀ ਉਨ੍ਹਾਂ ਨੇ ਸਕਾਰਾਤਮਕ ਰਵੱਈਏ ਨਾਲ ਹੱਲ ਲੱਭਣ ਦੀ ਵੀ ਗੱਲ ਕੀਤੀ ਹੈ।