ਪਟਿਆਲਾ : ਪੰਜਾਬ ਵਿਚ ਚਲ ਰਹੀ ਪੰਜਾਬ ਸਟੇਟ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (PSMSA) ਦੀ ਹੜਤਾਲ ਦੇ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੱਥ ਵਿਚ ਲੈਂਦਿਆਂ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਐਸੋਸੀਏਸ਼ਨ ਦੀ ਹਰੇਕ ਜ਼ਿਲ੍ਹਾ ਇਕਾਈ ਨੂੰ ਮਿਲ ਕੇ ਮੁੱਖ ਮੰਤਰੀ ਵੱਲੋਂ ਮੰਗਾਂ ਮੰਨੀਆ ਜਾ ਚੁੱਕੀਆ ਹੋਣ ਦਾ ਭਰੋਸਾ ਦੁਆਉਣ ਦੀਆਂ ਹਦਾਇਤਾਂ ਕੀਤੀਆਂ ਹਨ। ਇਸ ਦੌਰਾਨ ਡਾਕਟਰਾਂ ਨੇ ਵੀ ਤਿੰਨ ਘੰਟੇ ਹੜਤਾਲ ਕਰ ਕੇ ਅੱਜ ਓ ਪੀ ਡੀ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਇਸ ਮੁੱਦੇ ‘ਤੇ ਕਾਡਰ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਅੱਜ ਇਸ ਮਾਮਲੇ ਵਿਚ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ, ਜ਼ਿਲ੍ਹਾ ਪੱਧਰ ‘ਤੇ ਸਥਾਪਤ ਕੀਤੇ ਜਾ ਰਹੇ ਇਕ ਤੋਂ ਇਕ ਸੰਚਾਰ ਚੈਨਲ ਦਾ ਡਾਕਟਰਾਂ ਨੇ ਤਹਿ ਦਿਲੋਂ ਸੁਆਗਤ ਕੀਤਾ ਹੈ। ਅੱਜ 14 ਸਤੰਬਰ ਨੂੰ 2 ਵਜੇ ਚੰਡੀਗੜ੍ਹ ਪੰਜਾਬ ਭਵਨ ਵਿਚ ਐਸੋਸੀਏਸ਼ਨ ਨੂੰ ਇਕ ਵਾਰ ਫੇਰ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਭਾਗੀ ਸਕੱਤਰ ਤੇ ਵਿਤ ਸਕੱਤਰ ਨਾਲ ਮੀਟਿੰਗ ਲਈ ਸੱਦਿਆ ਗਿਆ ਹੈ ਤੇ ਡਾਕਟਰਾਂ ਨੂੰ ਲੱਗਦਾ ਹੈ ਕਿ ਸਰਕਾਰ ਇਸ ਵਾਰ ਹੱਲ ਲੇ ਕੇ ਆਵੇਗੀ। ਇਯ ਮੀਟਿੰਗ ਵਿਚ ਪੰਜਾਬ ਦੇ ਸਾਰੇ 23 ਜਿਲ੍ਹਿਆਂ ਤੋਂ ਡਾਕਟਰ ਮੀਟਿੰਗ ਵਿਚ ਭਾਗ ਲੈਣਗੇ ਅਤੇ ਅਗਲਾ ਫੈਸਲਾ ਕੱਲ ਮੀਟਿੰਗ ਤੋਂ ਬਾਅਦ ਕਰਨਗੇ।
ਡਾਕਟਰ ਵੀ ਆਪਣੇ ਵਲੋਂ ਖਿੱਚੋ ਤਾਣ ਛੱਡਦਿਆਂ, ਸਵੇਰੇ 3 ਘੰਟੇ ਦੇ ਮੁਜ਼ਾਹਰੇ ਤੋਂ ਬਾਅਦ ਕੱਲ ਦੇ ਦਿਨ ਮਰੀਜ਼ਾਂ ਨੂੰ ਓ ਪੀ ਡੀ ਵਿੱਚ ਦੇਖਣ ਲਈ ਡਾਕਟਰ ਤਿਆਰ ਹੋ ਗੲ ਹਨ।