ਅੰਮ੍ਰਿਤਸਰ -ਅੰਮ੍ਰਿਤਸਰ ਵਿਚ ਨਿਹੰਗ ਸਿੰਘਾਂ ਅਤੇ ਗੁਰਸਿੱਖ ਨੌਜਵਾਨ ਵਿਚਾਲੇ ਖ਼ੂਨੀ ਝੜਪ ਹੋ ਗਈ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਗੁਰਸਿੱਖ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਫ਼ਿਲਹਾਲ ਇਸ ਝੜਪ ਪਿੱਛੇ ਕਈ ਕਾਰਨਾਂ ਬਾਰੇ ਚਰਚਾ ਹੈ, ਪਰ ਪੁਲਸ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ।ਸੂਤਰਾਂ ਮੁਤਾਬਕ ਗੁਰਸਿੱਖ ਨੌਜਵਾਨ ਨਸ਼ਾ ਤਸਕਰ ਸੀ ਤੇ ਦੇਰ ਰਾਤ ਨਿਹੰਗ ਸਿੰਘਾਂ ਨਾਲ ਉਸ ਦੀ ਝੜਪ ਹੋ ਗਈ, ਜਿਸ ਵਿਚ ਉਸ ਦਾ ਕਤਲ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਉਸ ਦੀ ਨਿਹੰਗ ਸਿੰਘਾਂ ਨਾਲ ਝੜਪ ਗੱਡੀ ਦੀ ਟੱਕਰ ਲੱਗਣ ਨਾਲ ਸ਼ੁਰੂ ਹੋਈ ਸੀ। ਦੂਜੇ ਪਾਸੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਵੀ ਉਸ ਕੋਲੋਂ ਨਸ਼ਾ ਲੈਣ ਆਏ ਸੀ, ਪਰ ਨਸ਼ਾ ਚੰਗਾ ਨਾ ਹੋਣ ਕਾਰਨ ਉਨ੍ਹਾਂ ਦੀ ਬਹਿਸ ਹੋ ਗਈ ਤੇ ਵੇਖਦੇ ਹੀ ਵੇਖਦੇ ਲੜਾਈ ਖੂਨੀ ਰੂਪ ਧਾਰ ਗਈ ਤੇ ਨਿਹੰਗ ਸਿੰਘਾਂ ਵੱਲੋਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਵੀ ਚਰਚਾ ਹੈ ਕਿ ਇਸ ਦੌਰਾਨ ਗੁਰਸਿੱਖ ਨੌਜਵਾਨ ਦੇ ਨਾਲ ਕਾਰ ਦੇ ਵਿਚ ਇਕ ਕੁੜੀ ਵੀ ਸੀ, ਪਰ ਇਸ ਬਾਰੇ ਵੀ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਗਈ।