ਬਟਾਲਾ: ਬਟਾਲਾ ਦੇ ਅਲੋਵਾਲ ਫੋਕਲ ਪੁਆਇੰਟ ਸਥਿਤ ਰਿੰਪਲ ਗਰੁੱਪ ਦੇ ਠੇਕੇ ਦੀ ਇੱਕ ਬ੍ਰਾਂਚ ‘ਤੇ ਗ੍ਰਨੇਡ ਮਿਲਣ ਦੀ ਵੱਡੀ ਖ਼ਬਰ ਪ੍ਰਾਪਤ ਹੋਈ ਹੈ। ਠੇਕੇ ਦੇ ਗੇਟ ਦੇ ਅੱਗੇ ਅਣ-ਚੱਲਿਆ ਗ੍ਰਨੇਡ ਮਿਲਿਆ ਹੈ। ਹਾਲਾਂਕਿ ਗ੍ਰਨੇਡ ਠੇਕੇ ‘ਤੇ ਸੁੱਟਣ ਦੀ ਜ਼ਿੰਮੇਵਾਰੀ ਇੱਕ ਪੋਸਟ ਰਾਹੀਂ ਮਨੂੰ ਅਗਵਾਣ ਅਤੇ ਗੋਪੀ ਨਵਾਂਸ਼ਹਿਰੀਆਂ ਵੱਲੋਂ ਲਈ ਗਈ ਹੈ। ਇਸ ਦੀ ਸੂਚਨਾ ਸ਼ਨੀਵਾਰ ਦੀ ਸਵੇਰ ਨੂੰ ਕਰੀਬ 6 ਵਜੇ ਮਿਲੀ, ਜਦ ਮਨੂੰ ਅਗਵਾਣ ਅਤੇ ਗੋਪੀ ਨਵਾਂਸ਼ਹਿਰੀਆਂ ਵੱਲੋਂ ਪਾਈ ਪੋਸਟ ਵਾਇਰਲ ਹੋਈ।ਇਸ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਅਤੇ ਪੁਲਸ ਚੌਕਸ ਹੋ ਗਈ ਅਤੇ ਆਸ-ਪਾਸ ਦੇ ਠੇਕਿਆਂ ਤੋਂ ਗ੍ਰਨੇਡ ਹਮਲੇ ਦੀ ਸੱਚਾਈ ਨੂੰ ਜਾਨਣ ਲਈ ਜਾਂਚ ‘ਚ ਜੁੱਟ ਗਈ। ਗ੍ਰਨੇਡ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲਸ ਦੇ ਉੱਚ ਅਧਿਕਾਰੀਆ ਅਤੇ ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ, ਐੱਸ. ਐੱਚ. ਓ. ਸਿਵਲ ਲਾਈਨ ਗੁਰਦੇਵ ਸਿੰਘ, ਸੀ. ਆਈ. ਏ. ਦੇ ਇੰਸਪੈਕਟਰ ਅਮਨਦੀਪ ਸਿੰਘ,ਐੱਸ. ਆਈ. ਅੰਗਰੇਜ਼ ਸਿੰਘ ਸੀ. ਆਈ. ਏ. ਬਟਾਲਾ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ। ਇਸ ਦੇ ਨਾਲ ਹੀ ਬਾਕੀ ਟੀਮਾਂ ਵੀ ਮੌਕੇ ‘ਤੇ ਪੁੱਜ ਗਈਆਂ ਹਨ।