ਖਰੜ : ਖਰੜ-ਲਾਂਡਰਾਂ ਰੋੜ ਸਥਿਤ ਜੇ. ਟੀ. ਪੀ. ਐੱਲ. ਸਿਟੀ ’ਚ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ, ਸੋਨੇ-ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਹੋਰ ਘਰੇਲੂ ਸਾਮਾਨ ਚੋਰੀ ਕਰ ਲਿਆ। ਵਾਰਦਾਤ ਦੀ ਜਾਣਕਾਰੀ ਥਾਣਾ ਸਦਰ ਪੁਲਸ ਨੂੰ ਦਿੱਤੀ ਗਈ ਹੈ। ਪੇਸ਼ੇ ਵਜੋਂ ਡਾਕਟਰ ਤੇ ਸੁਸਾਇਟੀ ਦੀ ਪਹਿਲੀ ਮੰਜ਼ਿਲ ਦੇ ਵਸਨੀਕ ਡਾ. ਰਣਜੀਤ ਸਿੰਘ ਮੁਤਾਬਕ ਉਹ ਘਰ ’ਚ ਮਾਤਾ ਅਤੇ ਭੈਣ ਨਾਲ ਰਹਿ ਰਹੇ ਹਨ।
ਬੀਤੇ ਦਿਨੀਂ ਸਵੇਰੇ ਕਰੀਬ ਸਾਢੇ 7 ਵਜੇ ਉਹ ਘਰ ਨੂੰ ਤਾਲਾ ਲਗਾ ਕੇ ਪਰਿਵਾਰ ਸਣੇ ਕਿਸੇ ਕੰਮ ਘਰੋਂ ਬਾਹਰ ਗਏ ਸਨ ਪਰ ਰਾਤ ਕਰੀਬ ਸਾਢੇ 8 ਵਜੇ ਉਹ ਜਦੋਂ ਵਾਪਸ ਆਏ ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਤੇ ਸਾਮਾਨ ਖਿੱਲਰਿਆ ਪਿਆ ਸੀ। ਜਦੋਂ ਅੰਦਰ ਰੱਖੀ ਅਲਮਾਰੀ ਚੈੱਕ ਕੀਤੀ ਤਾਂ ਤਾਲਾ ਟੁੱਟਿਆ ਨਜ਼ਰ ਆਇਆ। 10 ਹਜ਼ਾਰ ਰੁਪਏ, ਸੋਨੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਘਰੇਲੂ ਸਾਮਾਨ ਗਾਇਬ ਸੀ। ਫਿਲਹਾਲ ਵਾਰਦਾਤ ਦੀ ਜਾਣਕਾਰੀ ਸਦਰ ਪੁਲਸ ਨੂੰ ਦਿੱਤੀ ਗਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।