Become a member

Get the best offers and updates relating to Liberty Case News.

― Advertisement ―

spot_img
spot_img
HomeINDIAਚੰਡੀਗੜ੍ਹ ’ਚ ਅੱਜ ਪਹੁੰਚਣਗੇ 10000 ਕਿਸਾਨ, 3000 ਪੁਲਸ ਮੁਲਾਜ਼ਮ ਤਾਇਨਾਤ

ਚੰਡੀਗੜ੍ਹ ’ਚ ਅੱਜ ਪਹੁੰਚਣਗੇ 10000 ਕਿਸਾਨ, 3000 ਪੁਲਸ ਮੁਲਾਜ਼ਮ ਤਾਇਨਾਤ

 

ਚੰਡੀਗੜ੍ਹ– ਚੰਡੀਗੜ੍ਹ ਪੁਲਸ ਲਈ ਬੁੱਧਵਾਰ ਦਾ ਦਿਨ ਚੁਣੌਤੀ ਭਰਿਆ ਰਹੇਗਾ। ਇਕ ਪਾਸੇ ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਆਪਣੇ ਅੰਦੋਲਨ ਦੀ 5ਵੀਂ ਵਰ੍ਹੇਗੰਢ ਮਨਾਉਣ ਲਈ ਸੈਕਟਰ-43, ਦੁਸਹਿਰਾ ਗਰਾਊਂਡ ’ਚ ਪਹੁੰਚੇਗਾ ਅਤੇ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਯੂਨੀਵਰਸਿਟੀ ’ਚ ਪੂਰਨ ਬੰਦ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਪੁਲਸ ਨੇ ਦੋਵਾਂ ਥਾਵਾਂ ’ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਇਨ੍ਹਾਂ ਦੋਵਾਂ ਵਿਖਾਵਿਆਂ ਨਾਲ ਸ਼ਹਿਰ ਵਿਚ ਭੀੜ, ਜਾਮ ਤੇ ਸੁਰੱਖਿਆ ਚੁਣੌਤੀਆਂ ਵਧਣ ਦਾ ਖਦਸ਼ਾ ਹੈ।

ਚੰਡੀਗੜ੍ਹ ਪੁਲਸ ਦੇ 3,000 ਮੁਲਾਜ਼ਮ ਡਿਊਟੀ ’ਤੇ ਤਾਇਨਾਤ ਰਹਿਣਗੇ। ਆਈ. ਜੀ. ਪੁਸ਼ਪੇਂਦਰ ਤੇ ਐੱਸ. ਐੱਸ. ਪੀ. ਕੰਵਰਦੀਪ ਕੌਰ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਖੁਦ ਸੰਭਾਲਣਗੇ। ਪੁਲਸ ਨੇ ਕਿਸਾਨ ਸੰਗਠਨਾਂ ਨੂੰ ਸੈਕਟਰ-43 ਦੀ ਦੁਸਹਿਰਾ ਗਰਾਊਂਡ ’ਚ ਸ਼ਾਂਤੀਪੂਰਨ ਰੈਲੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਪੁਲਸ ਮੁਤਾਬਕ ਦੇਸ਼ ਭਰ ਦੇ 30 ਤੋਂ ਵੱਧ ਕਿਸਾਨ ਸੰਗਠਨਾਂ ਨਾਲ ਜੁੜੇ 10,000 ਵਿਖਾਵਾਕਾਰੀ ਪੰਜਾਬ, ਹਰਿਆਣਾ ਤੇ ਆਸ-ਪਾਸ ਦੇ ਸੂਬਿਆਂ ਤੋਂ ਚੰਡੀਗੜ੍ਹ ਪਹੁੰਚ ਸਕਦੇ ਹਨ। ਚੰਡੀਗੜ੍ਹ ਪੁਲਸ ਨੇ ਬਾਰਡਰ ’ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਦੁਸਹਿਰਾ ਗਰਾਊਂਡ ਦੇ ਚਾਰੇ ਪਾਸੇ ਬੈਰੀਕੇਡਸ ਲਾ ਦਿੱਤੇ ਗਏ ਹ