Become a member

Get the best offers and updates relating to Liberty Case News.

― Advertisement ―

spot_img
spot_img
HomeBig Newsਅੱਜ ਦੇ ਸਮੇਂ 'ਚ ਵਿਆਹ ਕਰਵਾਉਣ ਤੋਂ ਪਿੱਛੇ ਕਿਉਂ ਹਟਦੀਆਂ ਹਨ ਕੁੜੀਆਂ,...

ਅੱਜ ਦੇ ਸਮੇਂ ‘ਚ ਵਿਆਹ ਕਰਵਾਉਣ ਤੋਂ ਪਿੱਛੇ ਕਿਉਂ ਹਟਦੀਆਂ ਹਨ ਕੁੜੀਆਂ, ਹੈਰਾਨ ਕਰੇਗੀ ਵਜ੍ਹਾ

 

ਜਲੰਧਰ – ਅੱਜ ਦਾ ਸਮਾਂ ਪਹਿਲਾਂ ਨਾਲੋਂ ਬਹੁਤ ਬਦਲ ਚੁੱਕਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਵਿਆਹ ਦੇ ਮਾਮਲੇ ਵਿਚ ਪਹਿਲਾਂ ਦੇ ਮਾਹੌਲ ਨਾਲੋਂ ਬਹੁਤ ਵੱਖਰੀ ਹੈ। ਪਹਿਲਾਂ ਜਿਥੇ ਕੁੜੀਆਂ ਨੂੰ ਜਲਦੀ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਉਥੇ ਹੀ ਹੁਣ ਇਸ ਨਵੇਂ ਯੁੱਗ ਵਿਚ ਹਰ ਕਿਸੇ ਦੇ ਵਿਆਹ ਨੂੰ ਲੈ ਕੇ ਵਿਚਾਰ ਬਦਲ ਗਏ ਹਨ। ਦਰਅਸਲ,ਹਰੇਕ ਕੁੜੀ ਨੂੰ ਵਿਆਹ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ, ਜਿਸ ਕਾਰਨ ਉਹ ਵਿਆਹ ਦੇ ਬਾਰੇ ਨਹੀਂ ਸੋਚਦੀਆਂ। ਕੁੜੀਆਂ ਦੇ ਨਾਲ-ਨਾਲ ਅੱਜ ਦੇ ਸਮੇਂ ਵਿਚ ਕਈ ਮੁੰਡੇ ਵੀ ਅਜਿਹੀ ਸੋਚ ਰੱਖਦੇ ਹਨ। ਵਿਆਹ ਦੇ ਬਾਰੇ ਕੁੜੀਆਂ ਅਜਿਹਾ ਕਿਉਂ ਸੋਚਦੀਆਂ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ…

ਮਾਤਾ-ਪਿਤਾ ਦੇ ਸਹਿਯੋਗ ਸਦਕਾ ਹੁਣ ਕੁੜੀਆਂ ਵੀ ਆਪਣੇ ਬਿਹਤਰ ਭਵਿੱਖ ਨੂੰ ਲੈ ਕੇ ਚਿੰਤਤ ਹੋ ਰਹੀਆਂ ਹਨ। ਉਹ ਪੜ੍ਹਾਈ ਕਰਕੇ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਚਾਹੁੰਦੀਆਂ ਹਨ। ਅਜਿਹੀ ਸਥਿਤੀ ਵਿਚ, ਉਹ ਪੜ੍ਹਾਈ ਨੂੰ ਪੂਰਾ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਧਿਆਨ ਦੇਣਾ ਸਹੀ ਸਮਝਦੀਆਂ ਹਨ। ਜਿਸ ਕਾਰਨ ਉਹ ਵਿਆਹ ਨਾਲੋਂ ਆਪਣੇ ਕਰੀਅਰ ਨੂੰ ਬਣਾਉਣ ਲਈ ਸਖਤ ਮਿਹਨਤ ਕਰਦੀਆਂ ਹਨ। ਪੜ੍ਹਾਈ ਕਰਕੇ ਵਿੱਤੀ ਤੌਰ ‘ਤੇ ਸੁਤੰਤਰ ਰਹਿਣ ਨੂੰ ਕੁੜੀਆਂ ਹੁਣ ਵਧੇਰੇ ਤਰਜੀਹ ਦੇਣ ਲੱਗ ਪਈਆਂ ਹਨ।

 

ਕਈ ਵਾਰ ਬਹੁਤ ਸਾਰੀਆਂ ਕੁੜੀਆਂ ਆਪਣੇ ਰਿਸ਼ਤੇਦਾਰਾਂ, ਦੋਸਤਾਂ ਜਾਂ ਸਮਾਜ ਵਿੱਚ ਟੁੱਟੇ ਹੋਏ ਰਿਸ਼ਤਿਆਂ, ਤਲਾਕ ਅਤੇ ਘਰੇਲੂ ਹਿੰਸਾ ਦੀਆਂ ਉਦਾਹਰਣਾਂ ਦੇਖ ਕੇ ਵਿਆਹ ਕਰਵਾਉਣ ਤੋਂ ਡਰ ਜਾਂਦੀਆਂ ਹਨ। ਉਹ ਜਲਦਬਾਜ਼ੀ ਜਾਂ ਦਬਾਅ ਹੇਠ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ ਤਾਂਕਿ ਉਹਨਾਂ ਨੂੰ ਬਾਅਦ ਵਿਚ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਵੇ।

ਅੱਜ ਦੇ ਸਮੇਂ ਵਿਚ ਵੀ ਵਿਆਹ ਤੋਂ ਬਾਅਦ ਕੁੜੀਆਂ ’ਤੇ ਘਰ ਨੂੰ ਚੰਗੀ ਤਰ੍ਹਾਂ ਸੰਭਾਲਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਸਹੀ ਹੈ ਕਿ ਇਕ ਜਨਾਨੀ ਹੀ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖ ਸਕਦੀ ਹੈ ਪਰ ਵਿਆਹ ਤੋਂ ਬਾਅਦ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਕੁੜੀ ਨੂੰ ਦੇ ਦੇਣਾ ਸਹੀ ਵੀ ਨਹੀਂ। ਅਜਿਹੀ ਸਥਿਤੀ ਵਿਚ ਨੌਕਰੀ ਕਰਨ ਦੇ ਨਾਲ-ਨਾਲ ਘਰ ਨੂੰ ਸੰਭਾਲਣਾ, ਸੱਸ-ਸਹੁਰੇ, ਪੇਕੇ, ਪਤੀ, ਬੱਚਿਆਂ ਅਤੇ ਰਿਸ਼ਤੇਦਾਰੀਆਂ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਣ ਕਾਰਨ ਕੁੜੀਆਂ ’ਤੇ ਬੋਝ ਪੈ ਜਾਂਦਾ ਹੈ। ਇਸੇ ਕਾਰਨ ਕੁੜੀਆਂ ਵਿਆਹ ਕਰਵਾਉਣ ਤੋਂ ਪਿੱਛੇ ਹਟ ਜਾਂਦੀਆਂ ਹਨ।