Sunday, July 20, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsPM ਮੋਦੀ ਨੇ ਜਾਰੀ ਕੀਤਾ 300 ਰੁਪਏ ਦਾ ਸਿੱਕਾ ! ਮਹਾਰਾਣੀ ਅਹਿਲਿਆਬਾਈ...

PM ਮੋਦੀ ਨੇ ਜਾਰੀ ਕੀਤਾ 300 ਰੁਪਏ ਦਾ ਸਿੱਕਾ ! ਮਹਾਰਾਣੀ ਅਹਿਲਿਆਬਾਈ ਨੂੰ ਕੀਤਾ ਸਮਰਪਿਤ

ਭੋਪਾਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮਹਾਰਾਣੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਯੰਤੀ ‘ਤੇ ਭੋਪਾਲ ‘ਚ ਆਯੋਜਿਤ ਮਹਿਲਾ ਸਸ਼ਕਤੀਕਰਨ ਮਹਾ ਸੰਮੇਲਨ ‘ਚ ਹਿੱਸਾ ਲਿਆ। ਉਨ੍ਹਾਂ ਨੇ ਜੰਬੂਰੀ ਮੈਦਾਨ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ਇੰਦੌਰ ਮੈਟਰੋ ਦੇ ਪ੍ਰਾਇਮਰੀ ਕੋਰੀਡੋਰ, ਦਤੀਆ ਅਤੇ ਸਤਨਾ ਹਵਾਈ ਅੱਡਿਆਂ ਦਾ ਆਨਲਾਈਨ ਮਾਧਿਅਮ ਉਦਘਾਟਨ ਕੀਤਾ ਅਤੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਅਠਾਰਵੀਂ ਸਦੀ ਦੇ ਮਾਲਵਾ ‘ਚ ਹੋਲਕਰ ਵੰਸ਼ ਦੀ ਰਾਣੀ ਅਹਿਲਿਆਬਾਈ ਹੋਲਕਰ ਨੂੰ ਉਨ੍ਹਾਂ ਦੇ ਅਸਾਧਾਰਨ ਸ਼ਾਸਨ, ਸਮਾਜ ਭਲਾਈ ਪ੍ਰਤੀ ਵਚਨਬੱਧਤਾ ਅਤੇ ਸੱਭਿਆਚਾਰ ਅਤੇ ਅਧਿਆਤਮਿਕਤਾ ‘ਚ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਅਹਿਲਿਆਬਾਈ ਨੂੰ ਸਮਰਪਿਤ ਇਕ ਡਾਕ ਟਿਕਟ ਅਤੇ 300 ਰੁਪਏ ਦਾ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ। ਉਨ੍ਹਾਂ ਨੇ 483 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 1,271 ਨਵੇਂ ਅਟਲ ਗ੍ਰਾਮ ਸੇਵਾ ਸਦਨ ​​(ਪੰਚਾਇਤ ਭਵਨ) ਦੀ ਪਹਿਲੀ ਕਿਸ਼ਤ ਵੀ ਤਬਦੀਲ ਕੀਤੀ। ਇੰਦੌਰ ਮੈਟਰੋ ਦਾ ਛੇ ਕਿਲੋਮੀਟਰ ਲੰਬਾ ਪ੍ਰਾਇਮਰੀ ਕੋਰੀਡੋਰ ਮੈਟਰੋ ਦੀ ਯੈਲੋ ਲਾਈਨ ਦਾ ਹਿੱਸਾ ਹੈ ਜਿਸ ‘ਚ ਪੰਜ ਸਟੇਸ਼ਨ ਸ਼ਾਮਲ ਹਨ। ਅਧਿਕਾਰੀਆਂ ਦੇ ਅਨੁਸਾਰ, ਇਹ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਇੰਦੌਰ ਨੂੰ ਇਕ ਆਧੁਨਿਕ, ਪ੍ਰਦੂਸ਼ਣ ਮੁਕਤ ਅਤੇ ਤੇਜ਼ ਆਵਾਜਾਈ ਸਹੂਲਤ ਦੇਵੇਗਾ, ਜੋ ਕਿ ਮੱਧ ਪ੍ਰਦੇਸ਼ ‘ਚ ਪਹਿਲਾ ਹੋਵੇਗਾ। ਉਨ੍ਹਾਂ ਨੇ ਇਸ ਮੌਕੇ ‘ਤੇ ਕਬਾਇਲੀ, ਲੋਕ ਅਤੇ ਪਰੰਪਰਾਗਤ ਕਲਾਵਾਂ ‘ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਇਕ ਕਲਾਕਾਰ ਨੂੰ ਰਾਸ਼ਟਰੀ ਦੇਵੀ ਅਹਿਲਿਆਬਾਈ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ।