ਨੈਸ਼ਨਲ : ਝਾਰਖੰਡ ਦੇ ਜਮਸ਼ੇਦਪੁਰ ‘ਚ ਅਪਰਾਧੀ ਹਰ ਰੋਜ਼ ਬੇਖੌਫ਼ ਹੋ ਕੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਬਿਸਤਪੁਰ ਥਾਣਾ ਖੇਤਰ ਦਾ ਹੈ, ਜਿੱਥੇ ਉਹ ਗੁਰਦੁਆਰੇ ਨੇੜੇ ਇੱਕ ਵਪਾਰੀ ਤੋਂ 30 ਲੱਖ ਦੀ ਡਕੈਤੀ ਨੂੰ ਅੰਜਾਮ ਦੇ ਕੇ ਭੱਜ ਗਏ ਸਨ।
ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਸਾਕੇਤ ਅਜੀਵਾਲ ਆਪਣੇ ਘਰ ਤੋਂ ਸਕੂਟਰ ‘ਤੇ ਬੈਂਕ ਲਈ ਨਿਕਲਿਆ ਸੀ। ਇਸ ਦੌਰਾਨ ਇਨੋਵਾ ਕਾਰ ‘ਚ ਸਵਾਰ ਬਦਮਾਸ਼ਾਂ ਨੇ ਉਸਨੂੰ ਰਸਤੇ ਵਿੱਚ ਰੋਕਿਆ ਤੇ ਉਸ ਦੀਆਂ ਅੱਖਾਂ ‘ਚ ਮਿਰਚ ਪਾਊਡਰ ਪਾ ਕੇ 30 ਲੱਖ ਨਾਲ ਭਰਿਆ ਬੈਗ ਲੈ ਕੇ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਭੱਜਦੇ ਹੋਏ ਗੋਲੀਬਾਰੀ ਵੀ ਕੀਤੀ। ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਤੇ ਪੀੜਤ ਤੋਂ ਪੂਰੀ ਘਟਨਾ ਦੀ ਜਾਣਕਾਰੀ ਲਈ। ਪੁਲਸ ਨੇੜੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਅਪਰਾਧੀਆਂ ਦੀ ਪਛਾਣ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।