Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪੰਜਾਬ 'ਚ ਦੇਸ਼ ਦਾ ਪਹਿਲਾ ਕੈਂਸਰ ਸਕਰੀਨਿੰਗ AI ਯੰਤਰ ਹੋਵੇਗਾ ਲਾਂਚ, ਲੱਖਾਂ...

ਪੰਜਾਬ ‘ਚ ਦੇਸ਼ ਦਾ ਪਹਿਲਾ ਕੈਂਸਰ ਸਕਰੀਨਿੰਗ AI ਯੰਤਰ ਹੋਵੇਗਾ ਲਾਂਚ, ਲੱਖਾਂ ਲੋਕਾਂ ਨੂੰ ਮਿਲੇਗਾ ਫ਼ਾਇਦਾ

ਚੰਡੀਗੜ੍ਹ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਦੀ ਸਹੂਲਤ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸਿਹਤ ਖੇਤਰ ‘ਚ ਇਤਿਹਾਸਕ ਕਦਮ ਚੁੱਕਿਆ ਗਿਆ ਹੈ।

ਪੰਜਾਬ ‘ਚ ਦੇਸ਼ ਦਾ ਪਹਿਲਾ ਛਾਤੀ ਕੈਂਸਰ, ਸਰਵਾਈਕਲ ਕੈਂਸਰ ਅਤੇ ਅੱਖਾਂ ਦੀਆਂ ਖ਼ਾਮੀਆਂ ਦੀ ਸਕਰੀਨਿੰਗ ਲਈ ਏ. ਆਈ. ਯੁਕਤ ਜੰਤਰ ਲਾਂਚ ਹੋਣ ਜਾ ਰਿਹਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਅੱਜ ਚੰਡੀਗੜ੍ਹ ਮਿਊਂਸੀਪਲ ਭਵਨ ਵਿਖੇ ਇਸ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦਾ ਹਰ ਰੋਜ਼ 600 ਅੱਖਾਂ ਦੀ ਜਾਂਚ ਅਤੇ 300 ਛਾਤੀ ਅਤੇ ਸਰਵਾਈਕਲ ਕੈਂਸਰ ਸਕਰੀਨਿੰਗ ਕਰਨ ਦਾ ਟੀਚਾ ਹੈ।