Become a member

Get the best offers and updates relating to Liberty Case News.

― Advertisement ―

spot_img
spot_img
HomeBig Newsਨੌਜਵਾਨ ਨਾਲ ਹੋਈ ਜੱਗੋਂ ਤੇਰ੍ਹਵੀਂ, ਜਿਊਂਦੇ ਦਾ ਬਣਾ 'ਤਾ Death Certificate, ਹੋਸ਼...

ਨੌਜਵਾਨ ਨਾਲ ਹੋਈ ਜੱਗੋਂ ਤੇਰ੍ਹਵੀਂ, ਜਿਊਂਦੇ ਦਾ ਬਣਾ ‘ਤਾ Death Certificate, ਹੋਸ਼ ਉਡਾਉਣ ਵਾਲਾ ਹੈ ਮਾਮਲਾ

ਫਿਰੋਜ਼ਪੁਰ : ਇੱਥੇ 70,000 ਰੁਪਏ ਦਾ ਨਾਨ-ਰੀਫੰਡਏਬਲ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਇਕ ਨੌਜਵਾਨ ਦੇ ਉਸ ਦੀ ਮਾਂ ਤੋਂ ਦਸਤਾਵੇਜ਼ ਲੈ ਕੇ ਉਸ ਨੂੰ ਮਰਿਆ ਹੋਇਆ ਦਿਖਾ ਕੇ ਉਸ ਦਾ ਬੀਮਾ ਕਲੇਮ ਲੈਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੇ ਨੌਜਵਾਨ ਦੇ ਮਰੇ ਹੋਣ ਦਾ ਸਰਟੀਫਿਕੇਟ ਜਾਰੀ ਕਰਨ ਵਾਲੇ ਹਸਪਤਾਲ ਅਤੇ ਡਾਕਟਰ ਅਤੇ ਪੰਜਾਬ ਦੇ ਸਿਹਤ ਵਿਭਾਗ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਨਵਾਂ ਪੁਰਬਾ ਦੇ ਰਹਿਣ ਵਾਲੇ ਵਿਸ਼ਾਲ ਨਾਂ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਕੋਟ ਕਰੋੜ ਕਲਾਂ ਪਿੰਡ ’ਚ ਰਹਿੰਦਾ ਸੀ ਅਤੇ ਕਰੀਬ 4-5 ਸਾਲ ਪਹਿਲਾਂ ਉਸ ਦਾ ਪਰਿਵਾਰ ਫਿਰੋਜ਼ਪੁਰ ਛਾਉਣੀ ਦੇ ਨੇੜੇ ਪਿੰਡ ਨਵਾਂ ਪੁਰਬਾ ’ਚ ਆ ਗਿਆ। ਵਿਸ਼ਾਲ ਅਨੁਸਾਰ ਪਿੰਡ ਦੇ ਇਕ ਵਿਅਕਤੀ ਨੇ ਉਸ ਦੀ ਮਾਂ ਨੂੰ 70,000 ਰੁਪਏ ਦਾ ਕਰਜ਼ਾ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਉਸ ਨੂੰ ਕਿਹਾ ਕਿ ਇਹ 70 ਹਜ਼ਾਰ ਰੁਪਏ ਵਾਪਸ ਨਹੀਂ ਕਰਨੇ ਪੈਣਗੇ ਤਾਂ ਉਸ ਦੀ ਮਾਂ ਨੇ ਲਾਲਚ ’ਚ ਆ ਕੇ ਉਸ ਦੇ ਸਾਰੇ ਦਸਤਾਵੇਜ਼ ਅਤੇ ਸਬੂਤ ਉਸ ਵਿਅਕਤੀ ਨੂੰ ਦੇ ਦਿੱਤੇ ਅਤੇ ਫਿਰ ਇਸ ਬਾਰੇ ਭੁੱਲ ਗਈ। ਵਿਸ਼ਾਲ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਉਸ ਦੇ ਭਰਾ ਨੂੰ ਕੋਟ ਕਰੋੜ ਕਲਾਂ ਪਿੰਡ ਦੀ ਪੰਚਾਇਤ ਦੇ ਇਕ ਮੈਂਬਰ ਦਾ ਫੋਨ ਆਇਆ, ਜਿਸ ਨੇ ਪੁੱਛਿਆ ਕਿ ਕੀ ਵਿਸ਼ਾਲ ਦੀ ਮੌਤ ਹੋ ਗਈ ਹੈ।
ਜਦੋਂ ਉਸ ਦੇ ਭਰਾ ਨੇ ਕਿਹਾ ਕਿ ਉਹ ਬਿਲਕੁਲ ਠੀਕ ਹੈ ਤਾਂ ਉਸ ਵਿਅਕਤੀ ਨੇ ਦੱਸਿਆ ਕਿ ਇਕ ਬੀਮਾ ਕੰਪਨੀ ਦਾ ਸਟਾਫ਼ ਉਸ ਦੀ ਮੌਤ ਦੀ ਪੁਸ਼ਟੀ ਕਰਨ ਆਇਆ ਸੀ। ਵਿਸ਼ਾਲ ਨੇ ਦੱਸਿਆ ਕਿ ਇਸ ਬਾਰੇ ਪਤਾ ਲੱਗਣ ’ਤੇ ਉਸ ਨੇ ਮਾਮਲੇ ਦੀ ਬਾਰੀਕੀ ਨਾਲ ਪੈਰਵਾਈ ਕੀਤੀ ਅਤੇ ਜਦੋਂ ਉਸ ਨੇ ਦਸਤਾਵੇਜ਼ ਪ੍ਰਾਪਤ ਕੀਤੇ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮੌਤ ਦੀ ਸਾਜ਼ਿਸ਼ ਰਚਣ ਵਾਲੇ ਗਿਰੋਹ ਨੇ ਪਹਿਲਾਂ ਕਾਗਜ਼ਾਂ ’ਚ ਹੀ ਉਸ ਦਾ ਸੰਜਨਾ ਨਾਂ ਦੀ ਔਰਤ ਨਾਲ ਵਿਆਹ ਕਰਵਾਇਆ ਅਤੇ ਫਿਰ ਇਕ ਕੰਪਨੀ ਤੋਂ ਉਸ ਦਾ ਬੀਮਾ ਕਰਵਾਇਆ। ਫਿਰ ਉਸ ਨੂੰ ਮ੍ਰਿਤਕ ਐਲਾਨ ਕੇ ਹਸਪਤਾਲ ਤੋਂ ਮੌਤ ਸਰਟੀਫਿਕੇਟ ਹਾਸਲ ਕੀਤਾ। ਇਸ ਸਰਟੀਫਿਕੇਟ ਦੇ ਆਧਾਰ ’ਤੇ ਪੰਜਾਬ ਦੇ ਸਿਹਤ ਵਿਭਾਗ ਨੇ ਇਕ ਸਰਕਾਰੀ ਮੌਤ ਸਰਟੀਫਿਕੇਟ ਜਾਰੀ ਕੀਤਾ ਹੈ, ਜਿਸ ’ਚ ਉਸ ਦੀਆਂ ਅਸਥੀਆਂ ਨਾਨਕਸਰ ’ਚ ਜਲ ਪ੍ਰਵਾਹ ਕਰਨ ਦਾ ਸਰਟੀਫਿਕੇਟ ਵੀ ਲੱਗਾ ਹੋਇਆ ਹੈ ਅਤੇ ਕਾਗਜ਼ਾਂ ’ਚ ਉਸ ਦੀ ਪਤਨੀ ਬਣੀ ਸੰਜਨਾ ਨੇ ਵੀ ਇਕ ਸਵੈ-ਐਲਾਨ ਪੱਤਰ ਦਿੱਤਾ ਹੋਇਆ ਹੈ ਅਤੇ ਕਲੇਮ ਲੈਣ ਦੀ ਫਾਈਲ ਭਰ ਕੇ ਬੀਮਾ ਕੰਪਨੀ ਨੂੰ ਦਿੱਤੀ ਹੋਈ ਹੈ।