Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsMIG-21 ਨੂੰ ਅੰਤਿਮ ਵਿਦਾਈ ਦੇਣ ਚੰਡੀਗੜ੍ਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਏਅਰ...

MIG-21 ਨੂੰ ਅੰਤਿਮ ਵਿਦਾਈ ਦੇਣ ਚੰਡੀਗੜ੍ਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਏਅਰ ਚੀਫ਼ ਮਾਰਸ਼ਲ ਨੇ ਭਰੀ ਉਡਾਣ

 

ਚੰਡੀਗੜ੍ਹ- ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਪਹਿਲੇ ਸੁਪਰਸੋਨਿਕ ਜੈੱਟ ਮਿਗ-21 ਨੂੰ ਅੱਜ ਚੰਡੀਗੜ੍ਹ ਵਿਚ ਅੰਤਿਮ ਵਿਦਾਈ ਦਿੱਤੀ ਗਈ। ਇਸ ਦੇ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਇਸ ਜੈੱਟ ਵਿਚ ਅੰਤਿਮ ਉਡਾਣ ਭਰੀ। ਹੁਣ ਇਹ ਜੈੱਟ ਅਸਮਾਨ ਦੀ ਬਜਾਏ ਮਿਊਜ਼ੀਅਮ ਵਿਚ ਨਜ਼ਰ ਆਵੇਗਾ। ਰੂਸੀ ਮੂਸ ਦਾ ਇਹ ਫਾਈਟਰ ਜੈੱਟ ਪਲੇਨ ਸਾਲ 1963 ਵਿਚ ਪਹਿਲੀ ਵਾਰ ਚੰਡੀਗੜ੍ਹ ਏਅਰਫੋਰਸ ਸਟੇਸ਼ਨ ‘ਤੇ ਲੈਂਡ ਹੋਇਆ ਸੀ। ਇਸੇ ਕਰਕੇ ਹੀ ਇਸ ਦੀ ਵਿਦਾਈ ਲਈ ਇਸੇ ਜਗ੍ਹਾ ਨੂੰ ਚੁਣਿਆ ਗਿਆ। ਜਦੋਂ ਇਸ ਦੀ ਚੰਡੀਗੜ੍ਹ ਵਿਚ ਪਹਿਲੀ ਲੈਂਡਿੰਗ ਹੋਈ ਸੀ ਤਾਂ ਉਸੇ ਸਾਲ ਅੰਬਾਲਾ ਵਿਚ ਇਸ ਦੀ ਪਹਿਲੀ ਸਕੁਐਡਰਨ ਬਣੀ ਸੀ।

ਚੰਡੀਗੜ੍ਹ ਵਿੱਚ ਭਾਰਤੀ ਹਵਾਈ ਫ਼ੌਜ ਦੇ ਮਿਗ-21 ਦੇ ਸੇਵਾਮੁਕਤੀ ਸਮਾਰੋਹ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ, ਸਭ ਤੋਂ ਪਹਿਲਾਂ ਮੈਂ ਭਾਰਤੀ ਹਵਾਈ ਫ਼ੌਜ ਦੇ ਬਹਾਦਰ ਫ਼ੌਜੀਆਂ ਨੂੰ ਸਲਾਮ ਕਰਦਾ ਹਾਂ। ਆਜ਼ਾਦੀ ਤੋਂ ਬਾਅਦ ਭਾਰਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਸੀਂ ਜੋ ਬਹਾਦਰੀ ਅਤੇ ਦਲੇਰੀ ਵਿਖਾਈ ਹੈ, ਉਹ ਆਪਣੇ ਆਪ ਵਿੱਚ ਸਾਰੇ ਭਾਰਤੀਆਂ ਲਈ ਪ੍ਰੇਰਣਾਦਾਇਕ ਹੈ। ਮੇਰਾ ਮੰਨਣਾ ਹੈ ਕਿ ਮਿਗ-21 ਨੇ ਤੁਹਾਡੀ ਬਹਾਦਰੀ ਦੇ ਇਸ ਸਫ਼ਰ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।

ਅੱਜ ਜਦੋਂ ਅਸੀਂ ਮਿਗ-21 ਨੂੰ ਇਸ ਦੇ ਸੰਚਾਲਨ ਸਫ਼ਰ ਤੋਂ ਅਲਵਿਦਾ ਕਹਿ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਅਸੀਂ ਇਕ ਅਜਿਹੇ ਅਧਿਆਏ ਨੂੰ ਅਲਵਿਦਾ ਕਹਿਣ ਜਾ ਰਹੇ ਹਾਂ ਜੋ ਨਾ ਸਿਰਫ਼ ਭਾਰਤੀ ਹਵਾਈ ਫ਼ੌਜ ਦੇ ਇਤਿਹਾਸ ਵਿੱਚ ਸਗੋਂ ਸਾਡੇ ਸਮੁੱਚੇ ਫ਼ੌਜੀ ਹਵਾਬਾਜ਼ੀ ਦੇ ਸਫ਼ਰ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਹ ਦੇਸ਼ ਦੀ ਹਵਾਈ ਸ਼ਕਤੀ ਵਿਚ ਇਕ ਇਤਿਹਾਸਕ ਅਧਿਆਏ ਦੇ ਸਮਾਪਤੀ ਦਾ ਪ੍ਰਤੀਕ ਹੋਵੇਗਾ।ਮਿਗ-21 ਦਾ ਨਿਕਨੇਕ ਪੈਂਥਰ ਦਾ ਤੇਂਦੂਆ ਹੈ। 32ਵੇਂ ਸਕਵਾਡ੍ਰਨ ਦੇ ਅੰਤਿਮ ਮਿੱਗ-21 ਜਹਾਜ਼ ਨੂੰ ਚੰਡੀਗੜ੍ਹ ਹਵਾਈ ਫ਼ੌਜ ਸਟੇਸ਼ਨ ‘ਤੇ ਆਯੋਜਿਤ ਸਮਾਰੋਹ ਵਿਚ ਵਿਦਾਈ ਦਿੱਤੀ ਗਈ।