Become a member

Get the best offers and updates relating to Liberty Case News.

― Advertisement ―

spot_img
spot_img
HomeBig Newsਡਰਾਈਵਿੰਗ ਕਲਾਸ ਲਈ ਜਾ ਰਹੇ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ

ਡਰਾਈਵਿੰਗ ਕਲਾਸ ਲਈ ਜਾ ਰਹੇ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ

ਸੈਲਾ ਖੁਰਦ- ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਪੋਸੀ ਦੇ ਕੁਲਵਿੰਦਰ ਸਿੰਘ ਪੁੱਤਰ ਸਵ. ਦਰਸ਼ਨ ਰਾਮ ਦੀ ਇਟਲੀ ਵਿਖੇ ਇਕ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਕੁਲਵਿੰਦਰ ਸਿੰਘ (46) ਇਟਲੀ ਦੇ ਇਕ ਪਿੰਡ ਸਾਨ-ਵੀਟੋ-ਅਲ-ਤਾਲਿਆਮੈਂਟੋ, ਜ਼ਿਲ੍ਹਾ ਪੋਰਡੇਨੋਨ ਵਿਖੇ ਆਪਣੀ ਪਤਨੀ ਰੀਨਾ ਰਾਣੀ, ਪੁੱਤਰੀ ਮਨਜੋਤ ਕੌਰ ਅਤੇ ਪੁੱਤਰ ਰਣਵੀਰ ਸਿੰਘ ਨਾਲ ਰਹਿੰਦਾ ਸੀ। ਉਹ ਆਪਣੀ ਰੁਟੀਨ ਮੁਤਾਬਕ ਸਵੇਰ ਦੇ ਸਮੇਂ ਉੱਥੋਂ ਦੇ ਇਕ ਡਰਾਈਵਿੰਗ ਸਕੂਲ ’ਚ ਕਲਾਸ ਲਾਉਣ ਲਈ ਆਪਣੇ ਇਲੈਕਟ੍ਰਿਕ ਸਾਈਕਲ ’ਤੇ ਸਵਾਰ ਹੋ ਕੇ ਜਦੋਂ ਡੇਲੀਜ਼ੀਆ ਨਾਂ ਦੇ ਪੁਲ ਉੱਪਰ ਪਹੁੰਚਿਆ ਤਾਂ ਉਸੇ ਵੇਲੇ ਇਕ ਤੇਜ਼ ਰਫਤਾਰ ਨਾਲ ਆ ਰਹੇ ਟਰੱਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਰ ਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਨੂੰ ਉਸੇ ਵੇਲੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ।