Become a member

Get the best offers and updates relating to Liberty Case News.

― Advertisement ―

spot_img
spot_img
HomeBig Newsਐਕਸ਼ਨ ਮੋਡ ਵਿਚ ਪਾਵਰਕਾਮ, ਅੱਧੀ ਰਾਤ ਨੂੰ ਮਾਰੇ ਛਾਪੇ, ਕੁਨੈਕਸ਼ਨ ਕੱਟ ਠੋਕਿਆ...

ਐਕਸ਼ਨ ਮੋਡ ਵਿਚ ਪਾਵਰਕਾਮ, ਅੱਧੀ ਰਾਤ ਨੂੰ ਮਾਰੇ ਛਾਪੇ, ਕੁਨੈਕਸ਼ਨ ਕੱਟ ਠੋਕਿਆ ਜੁਰਮਾਨਾ

ਖਰੜ : ਬਿਜਲੀ ਚੋਰੀ ਦੇ ਇਕ ਵੱਡੇ ਮਾਮਲੇ ’ਚ ਕਾਰਵਾਈ ਨੂੰ ਅੰਜਾਮ ਦਿੰਦਿਆਂ ਪਾਵਰਕਾਮ ਵੱਲੋਂ ਬਾਜਵਾ ਡਿਵੈਲਪਰਜ਼ ਲਿਮਿਟਡ ਨਿਊ ਸੰਨੀ ਇਨਕਲੇਵ ਸੈਕਟਰ-125 ਵਿਖੇ ਦੇਰ ਰਾਤ ਛਾਪੇਮਾਰੀ ਕਰਦੀਆਂ ਉਕਤ ਥਾਂ ਮੈਗਾ ਮਾਰਕੀਟ, ਜਲਵਾਯੂ ਟਾਵਰ ਨੇੜੇ ਸਥਿਤ ਟਿਊਬਵੈਲ ’ਤੇ ਸਰਕਾਰੀ ਲਾਈਨ ਤੋਂ ਲੱਗਾ ਕੁੰਡੀ ਕਨੈਕਸ਼ਨ ਰੰਗੇ ਹੱਥੀਂ ਫੜ ਲਿਆ। ਮਹਿਕਮੇ ਦੀ ਇਸ ਕਾਰਵਾਈ ਨਾਲ ਸੰਬੰਧਤ ਏਰੀਆ ਵਿਚਲੀ ਪਾਣੀ ਦੀ ਸਪਲਾਈ ਠੱਪ ਹੋ ਗਈ ਜਿਸ ਨਾਲ ਲੋਕਾਂ ’ਚ ਇਕ ਤਰ੍ਹਾਂ ਹਾਹਾਕਾਰ ਮੱਚ ਗਿਆ। ਮਹਿਕਮੇ ਵਲੋਂ ਉਕਤ ਛਾਪੇਮਾਰੀ ਦੀ ਕਾਰਵਾਈ ਇਕ ਸ਼ਖ਼ਸ ਵਲੋਂ ਇਸ ਦੀ ਵੀਡੀਓ ਬਣਾ ਕੇ ਵਾਇਰਲ ਕੀਤੇ ਜਾਣ ਮਗਰੋਂ ਅਮਲ ’ਚ ਲਿਆਂਦੀ ਗਈ ਹੈ। ਜਾਣਕਾਰੀ ਮੁਤਾਬਕ ਉਕਤ ਰੀਅਲ ਅਸਟੇਟ ਕੰਪਨੀ ਦੇ ਖਰੜ ’ਚ ਕਈ ਪ੍ਰਾਜੈਕਟ ਹਨ ਜਿੱਥੇ ਦੋ ਦਰਜਨ ਦੇ ਕਰੀਬ ਟਿਊਬਵੈਲ ਲੱਗੇ ਹੋਏ ਹਨ। ਇਨ੍ਹਾਂ ’ਚੋਂ ਕੁਝ ਟਿਊਬਵੈਲ ਨਗਰ ਕੌਂਸਲ ਦੀ ਸਪਲਾਈ ਅਧੀਨ, ਕੁਝ ਟਿਊਬਵੈੱਲ ਮੋਹਾਲੀ ਤੇ ਬਾਕੀ ਦੇ ਪਾਵਰਕਾਮ ਅਧੀਨ ਆਉਂਦੇ ਹਨ। ਪਤਾ ਲੱਗਾ ਹੈ ਕਿ ਕੰਪਨੀ ਵੱਲੋਂ ਬਿਜਲੀ ਬਿਲਾਂ ਦੀ ਅਦਾਇਗੀ ਲੰਮੇ ਸਮੇਂ ਤੋਂ ਨਹੀਂ ਕੀਤੀ ਗਈ, ਜਿਸ ਕਾਰਨ ਕੁਝ ਸਮਾਂ ਸਾਰੇ ਕੁਨੈਕਸ਼ਨ ਪਹਿਲਾਂ ਕੱਟ ਦਿੱਤੇ ਗਏ ਸਨ। ਇਸ ਦੇ ਬਾਵਜੂਦ ਬਿਲਡਰ ਵੱਲੋਂ ਦਿਖਾਵੇ ਲਈ ਟਿਊਬਵੈੱਲਾਂ ’ਤੇ ਜਨਰੇਟਰ ਰੱਖੇ ਹੋਏ ਸਨ, ਜਦਕਿ ਅਸਲ ’ਚ ਮੋਟਰਾਂ ਨੂੰ ਚੋਰੀ-ਛੁਪੇ ਸਰਕਾਰੀ ਬਿਜਲੀ ਸਪਲਾਈ ਨਾਲ ਜੋੜ ਕੇ ਚਲਾਇਆ ਜਾ ਰਿਹਾ ਸੀ ਪਰ ਵੀਰਵਾਰ ਦੇਰ ਰਾਤ ਇਕ ਵਿਅਕਤੀ ਨੇ ਉਕਤ ਥਾਂ ਦੇ ਨਾਜਾਇਜ਼ ਕੁੰਡੀ ਕੁਨੈਕਸ਼ਨ ਦੀ ਵੀਡੀਓ ਬਣਾ ਸੰਬੰਧਤ ਅਧਿਕਾਰੀਆਂ ਤੱਕ ਵਾਇਰਲ ਕਰ ਦਿੱਤੀ।