Become a member

Get the best offers and updates relating to Liberty Case News.

― Advertisement ―

spot_img
spot_img
HomeBig News50 ਕਰੋੜ ਖ਼ਰਚ ਕਰਨ ਤੋਂ ਬਾਅਦ ਵੀ ਬੁੱਢੇ ਨਾਲੇ ’ਚ ਕਈ ਥਾਈਂ...

50 ਕਰੋੜ ਖ਼ਰਚ ਕਰਨ ਤੋਂ ਬਾਅਦ ਵੀ ਬੁੱਢੇ ਨਾਲੇ ’ਚ ਕਈ ਥਾਈਂ ਡਿੱਗ ਰਿਹਾ ਸੀਵਰੇਜ ਦਾ ਪਾਣੀ

 

ਲੁਧਿਆਣਾ (ਹਿਤੇਸ਼) : 650 ਕਰੋੜ ਖਰਚ ਕਰਨ ਤੋਂ ਬਾਅਦ ਵੀ ਬੁੱਢੇ ਨਾਲੇ ’ਚ ਕਈ ਥਾਈਂ ਸਿੱਧੇ ਤੌਰ ’ਤੇ ਸੀਵਰੇਜ ਦਾ ਪਾਣੀ ਡਿੱਗ ਰਿਹਾ ਹੈ। ਇਹ ਖੁਲਾਸਾ ਸ਼ੁੱਕਰਵਾਰ ਨੂੰ ਡੀ. ਸੀ. ਅਤੇ ਨਗਰ ਨਿਗਮ ਕਮਿਸ਼ਨਰ ਵਲੋਂ ਬੁਲਾਈ ਗਈ ਮੀਟਿੰਗ ਦੌਰਾਨ ਹੋਇਆ, ਜਿਥੇ ਸੰਤ ਸੀਚੇਵਾਲ ਵੀ ਮੌਜੂਦ ਸੀ। ਇਸ ਸਬੰਧੀ ਜਾਰੀ ਪ੍ਰੈੱਸ ਨੋਟ ਵਿਚ ਅਫਸਰਾਂ ਦੇ ਹਵਾਲੇ ਨਾਲ ਜ਼ਿਕਰ ਕੀਤਾ ਗਿਆ ਕਿ ਬੁੱਢੇ ਨਾਲੇ ਵਿਚ ਕਈ ਥਾਈਂ ਸਿੱਧੇ ਤੌਰ ’ਤੇ ਸੀਵਰੇਜ ਦਾ ਪਾਣੀ ਡਿੱਗਣ ਦੇ ਪੁਆਇੰਟ ਦਸੰਬਰ ਤੱਕ ਬੰਦ ਹੋ ਜਾਣਗੇ। ਹਾਲਾਂਕਿ ਇਸ ਤੋਂ ਪਹਿਲਾਂ ਨਗਰ ਨਿਗਮ ਦੇ ਅਫਸਰ ਕਈ ਵਾਰ ਬੁੱਢੇ ਨਾਲੇ ’ਚ ਸਿੱਧੇ ਤੌਰ ’ਤੇ ਸੀਵਰੇਜ ਦਾ ਪਾਣੀ ਨਾ ਡਿੱਗਣ ਦਾ ਦਾਅਵਾ ਕਰ ਚੁੱਕੇ ਹਨ ਪਰ ਹਾਲ ਹੀ ਵਿਚ ਗਊਸ਼ਾਲਾ ਸ਼ਮਸ਼ਾਨਘਾਟ ਨੇੜੇ ਸਥਿਤ ਪੁਆਇੰਟ ’ਤੇ 2 ਡਿਸਪੋਜ਼ਲ ਲਗਾਉਣ ਦੇ ਬਾਵਜੂਦ ਬੁੱਢੇ ਨਾਲੇ ’ਚ ਸਿੱਧੇ ਤੌਰ ’ਤੇ ਸੀਵਰੇਜ ਦੇ ਨਾਲ ਕੈਮੀਕਲ ਵਾਲਾ ਪਾਣੀ ਡਿੱਗਣ ਬੰਦ ਨਹੀਂ ਹੋਇਆ।ਇਸੇ ਤਰ੍ਹਾਂ ਹੈਬੋਵਾਲ ਅਤੇ ਤਾਜਪੁਰ ਰੋਡ ਸਥਿਤ ਡੇਅਰੀਆਂ ਦਾ ਗੋਹਾ ਵੀ ਲਗਾਤਾਰ ਸਿੱਧੇ ਤੌਰ ’ਤੇ ਬੁੱਢੇ ਨਾਲੇ ਵਿਚ ਡਿੱਗ ਰਿਹਾ ਹੈ, ਜਿਸ ਦੇ ਲਈ ਡੇਅਰੀ ਮਾਲਕਾਂ ਨੂੰ ਬੁੱਢੇ ਨਾਲੇ ’ਚ ਗੋਹਾ ਸੁੱਟਣਾ ਬੰਦ ਨਾ ਕਰਨ ਦੀ ਸੂਰਤ ਵਿਚ ਸਖ਼ਤੀ ਵਧਾਉਣ ਦੀ ਵਾਰਨਿੰਗ ਦਿੱਤੀ ਗਈ ਹੈ।

ਮੀਟਿੰਗ ’ਚ ਸ਼ਾਮਲ ਸੀਵਰੇਜ ਬੋਰਡ ਦੇ ਅਫਸਰਾਂ ਦੀ ਕਲਾਸ ਲਗਾਈ ਗਈ ਅਤੇ ਐੱਸ. ਟੀ. ਪੀ. ਜਾਂ ਈ. ਟੀ. ਪੀ. ਪਲਾਂਟ ਠੀਕ ਢੰਗ ਨਾਲ ਨਾ ਚੱਲਣ ’ਤੇ ਕਾਰਵਾਈ ਕਰਨ ਦੀ ਚਿਵਾਤਨੀ ਦਿੱਤੀ ਗਈ। ਇਸ ਤੋਂ ਪਹਿਲਾਂ ਸੀਵਰੇਜ ਬੋਰਡ ਦੇ ਅਫਸਰਾਂ ਦੇ ਦਾਅਵੇ ਦੇ ਉਲਟ ਗਊਸ਼ਾਲਾ ਸ਼ਮਸ਼ਾਨਘਾਟ ਨੇੜੇ ਸਥਿਤ ਪੁਆਇਟ ’ਤੇ ਡਿਸਪੋਜ਼ਲ ਦੀਆਂ ਮੋਟਰਾਂ 2 ਵਾਰ ਬੰਦ ਹੋਣ ਦੀ ਵੀਡੀਓ ਬਣਾ ਕੇ ਸੰਤ ਸੀਚੇਵਾਲ ਵਲੋਂ 2 ਵਾਰ ਸੀ. ਐੱਮ. ਅਤੇ ਗਵਰਨਰ ਨੂੰ ਭੇਜੀ ਗਈ ਹੈ।