ਔੜ/ਚੱਕਦਾਨਾ – ਪੰਜਾਬ ਵਿਚ ਰੂਹ ਕੰਬਾਊ ਹਾਦਸਾ ਵਾਪਰਨ ਕਰਕੇ ਫੁੱਟਬਾਲ ਖਿਡਾਰੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਫਿਲੌਰ ਤੋਂ ਫਿਲੌਰ ਸੜਕ ‘ਤੇ ਗੜ੍ਹੀ ਅਜੀਤ ਸਿੰਘ ਦੇ ਗੇਟ ਨੇੜੇ ਪੈਂਦੇ ਪੈਟਰੋਲ ਪੰਪ ਨਜ਼ਦੀਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਦੌਰਾਨ ਇਕ ਉੱਘੇ ਫੁੱਟਬਾਲ ਖਿਡਾਰੀ ਦੀ ਮੌਤ ਹੋ ਗਈ। ਮ੍ਰਿਤਕ ਖਿਡਾਰੀ ਦੀ ਮੌਤ ਜਸਪਾਲ ਬੈਂਸ ਉਰਫ਼ ਮੱਟੀ ਸਪੁੱਤਰ ਸਵਰਗੀ ਪ੍ਰਗਣ ਰਾਮ ਵਾਸੀ ਰਾਏਪੁਰ ਅਰਾਈਆਂ ਵਜੋਂ ਹੋਈ ਹੈ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਪਾਲ ਬੈਂਸ ਉਰਫ਼ ਮੱਟੀ ਸਪੁੱਤਰ ਸਵਰਗੀ ਪ੍ਰਗਣ ਰਾਮ ਵਾਸੀ ਰਾਏਪੁਰ ਅਰਾਈਆਂ ਥਾਣਾ ਫਿਲੌਰ ਜੋ ਫੁੱਟਬਾਲ ਦਾ ਪ੍ਰਸਿੱਧ ਖਿਡਾਰੀ ਸੀ ਅਤੇ ਉਹ ਬੀਤੀ ਰਾਤ ਨਵਾਂਸ਼ਹਿਰ ਵਿਖੇ ਚੱਲ ਰਹੇ ਫੁੱਟਬਾਲ ਦੇ ਟੂਰਨਾਮੈਂਟ ਦੌਰਾਨ ਰੈਫਰੀ ਦੀ ਭੂਮਿਕਾ ਨਿਭਾ ਕੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਰਾਏਪੁਰ ਅਰਾਈਆਂ ਨੂੰ ਆ ਰਿਹਾ ਸੀ।
ਜਦੋਂ ਉਹ ਘਟਨਾ ਵਾਲੇ ਸਥਾਨ ’ਤੇ ਪੁੱਜਾ ਤਾਂ ਫਿਲੌਰ ਸਾਈਡ ਤੋਂ ਆ ਰਹੀ ਇਕ ਕਾਰ ਨੇ ਦੂਜੇ ਪਾਸੇ ਆ ਕੇ ਉਸ ਨੂੰ ਲਪੇਟ ਵਿਚ ਲੈ ਲਿਆ ਅਤੇ ਇਸ ਭਿਆਨਕ ਟੱਕਰ ਵਿਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਸਾਨੂੰ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਕੁਲਦੀਪ ਸਿੰਘ ਦਾ ਫੋਨ ਆਇਆ ਸੀ ਅਤੇ ਉਸ ਤੋਂ ਹੀ ਪਤਾ ਲੱਗਾ ਕਿ ਜਸਪਾਲ ਬੈਂਸ ਦੀ ਇਕ ਕਾਰ ਨਾਲ ਟੱਕਰ ਹੋਣ ਉਪਰੰਤ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

