Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸ਼ੇਖ ਹਸੀਨਾ ਵਿਰੋਧੀ ਨੇਤਾ ਹਾਦੀ ਦੀ ਮੌਤ ਤੋਂ ਬਾਅਦ ਬੰਗਾਲਦੇਸ਼ 'ਚ ਭੜਕੀ...

ਸ਼ੇਖ ਹਸੀਨਾ ਵਿਰੋਧੀ ਨੇਤਾ ਹਾਦੀ ਦੀ ਮੌਤ ਤੋਂ ਬਾਅਦ ਬੰਗਾਲਦੇਸ਼ ‘ਚ ਭੜਕੀ ਹਿੰਸਾ, ਲੱਗੇ ਭਾਰਤ ਵਿਰੋਧੀ ਨਾਅਰੇ

 

ਨਵੀਂ ਦਿੱਲੀ/ਢਾਕਾ- ਬੰਗਲਾਦੇਸ਼ ‘ਚ ਦੱਖਣਪੰਥੀ ਸੰਗਠਨ ‘ਇੰਕਲਾਬ ਮੰਚ’ ਦੇ ਪ੍ਰਮੁੱਖ ਨੇਤਾ ਅਤੇ ‘ਜੁਲਾਈ ਵਿਦ੍ਰੋਹ’ ਦੇ ਚਿਹਰੇ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਦੇਸ਼ ਭਰ ‘ਚ ਭਿਆਨਕ ਹਿੰਸਾ ਫੈਲ ਗਈ। ਗੁੱਸੇ ‘ਚ ਆਈ ਭੀੜ ਨੇ ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਢਾਕਾ ਸਮੇਤ ਕਈ ਸ਼ਹਿਰਾਂ ‘ਚ ਭੰਨ-ਤੋੜ, ਆਗਜਨੀ ਅਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ। ਇੰਕਲਾਬ ਮੰਚ ਦੇ ਬੁਲਾਰੇ ਸ਼ਰੀਫ ਉਸਮਾਨ ਹਾਦੀ ਦੀ ਵੀਰਵਾਰ ਰਾਤ ਸਿੰਗਾਪੁਰ ਦੇ ਇਕ ਹਸਪਤਾਲ ‘ਚ ਮੌਤ ਹੋ ਗਈ। ਉੱਥੇ ਹੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ਨੇ ਵੀਰਵਾਰ ਰਾਤ ਨੂੰ ਟੈਲੀਵਿਨਜ਼ ‘ਤੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ‘ਚ ਹਾਦੀ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਦੇ ਕਾਤਲਾਂ ਨੂੰ ਫੜਨ ਲਈ ਤੁਰੰਤ ਕਾਰਵਾਈ ਦਾ ਵਾਅਦਾ ਕੀਤਾ। ਯੂਨੁਸ ਨੇ ਕਿਹਾ,”ਮੈਂ ਤੁਹਾਡੇ ਸਾਹਮਣੇ ਬੇਹੱਦ ਦੁਖਦ ਖ਼ਬਰ ਲੈ ਕੇ ਆਇਆ ਹਾਂ। ਉਨ੍ਹਾਂ ਨੇ ਇਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ।” ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾਈ ਰੱਖੋ। 12 ਦਸੰਬਰ ਨੂੰ ਢਾਕਾ ਦੇ ਬਿਜੋਇਨਗਰ ਇਲਾਕੇ ‘ਚ ਇਕ ਚੋਣ ਮੁਹਿੰਮ ਦੌਰਾਨ ਹੋਏ ਹਮਲੇ ‘ਚ ਉਸ ਦੇ ਸਿਰ ‘ਚ ਗੋਲੀ ਲੱਗੀ ਸੀ।

 

ਸ਼ੇਖ ਹਸੀਨਾ ਦੇ ਵਿਰੋਧੀ ਨੇਤਾ ਉਸਮਾਨ ਹਾਦੀ ਦੀ ਮੌਤ ਦੀ ਖ਼ਬਰ ਫੈਲਦੇ ਹੀ ਉਸ ਦੇ ਸਮਰਥਕਾਂ ਅਤੇ ਕੱਟੜਪੰਥੀ ਵਿਦਿਆਰਥੀਆਂ ਨੇ ਸੜਕਾਂ ‘ਤੇ ਉਤਰ ਕੇ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਖੁਲਨਾ ਅਤੇ ਚੱਟੋਗ੍ਰਾਮ ‘ਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਸਹਾਇਕ ਹਾਈ ਕਮਿਸ਼ਨ ਦਫ਼ਤਰਾਂ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ। ਚੱਟੋਗ੍ਰਾਮ ‘ਚ ਭੀੜ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਵੱਲ ਕੂਚ ਕਰਦਿਆਂ ਪੁਲਸ ਬੈਰੀਕੇਡ ਤੋੜ ਦਿੱਤੇ ਅਤੇ ਜਾਕਿਰ ਹੁਸੈਨ ਰੋਡ ‘ਤੇ ਧਰਨਾ ਦੇ ਕੇ ‘ਭਾਰਤ ਦਾ ਬਾਈਕਾਟ ਕਰੋ’, ‘ਅਵਾਮੀ ਲੀਗ ਦੇ ਅੱਡਿਆਂ ਨੂੰ ਸਾੜ ਦਿਓ’ ਅਤੇ ‘ਹਾਦੀ ਦਾ ਖੂਨ ਵਿਅਰਥ ਨਹੀਂ ਜਾਵੇਗਾ’ ਵਰਗੇ ਨਾਅਰੇ ਲਗਾਏ। ਢਾਕਾ ‘ਚ ਪ੍ਰਦਰਸ਼ਨਕਾਰੀਆਂ ਨੇ ਬੁਲਡੋਜ਼ਰ ਲਿਆ ਕੇ ਧਨਮੰਡੀ-32 ‘ਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਇਤਿਹਾਸਕ ਘਰ ਦੇ ਬਚੇ ਹੋਏ ਹਿੱਸੇ ਨੂੰ ਢਾਹ ਦਿੱਤਾ। ਇਸ ਦੇ ਨਾਲ ਹੀ ਅਵਾਮੀ ਲੀਗ ਦੇ ਕਈ ਨੇਤਾਵਾਂ ਦੇ ਦਫ਼ਤਰਾਂ ਅਤੇ ਘਰਾਂ ‘ਤੇ ਹਮਲੇ ਕੀਤੇ ਗਏ। ਚਸ਼ਮਾ ਹਿੱਲ ‘ਚ ਸਾਬਕਾ ਸਿੱਖਿਆ ਮੰਤਰੀ ਮੋਹਿਬੁਲ ਹਸਨ ਚੌਧਰੀ ਨੌਫ਼ਲ ਦਾ ਘਰ ਅਤੇ ਉੱਤਰਾ ‘ਚ ਸਾਬਕਾ ਸੰਸਦ ਮੈਂਬਰ ਹਬੀਬ ਹਸਨ ਦੇ ਭਰਾ ਦਾ ਘਰ ਵੀ ਨਿਸ਼ਾਨਾ ਬਣੇ।