Become a member

Get the best offers and updates relating to Liberty Case News.

― Advertisement ―

spot_img
spot_img
HomeBig News1960 ਕਰੋੜ ਦਾ ਘਪਲਾ ! ਹੁਣ ਜਾਂਚ ਦੇ ਘੇਰੇ 'ਚ ਆਈ ਇਹ...

1960 ਕਰੋੜ ਦਾ ਘਪਲਾ ! ਹੁਣ ਜਾਂਚ ਦੇ ਘੇਰੇ ‘ਚ ਆਈ ਇਹ ਬੈਂਕ

 

ਨਵੀਂ ਦਿੱਲੀ- ਇੰਡਸਇੰਡ ਬੈਂਕ ਦੀਆਂ ਮੁਸ਼ਕਿਲਾਂ ਹੁਣ ਵਧ ਸਕਦੀਆਂ ਹਨ। ਸਫੈਦਪੋਸ਼ ਅਪਰਾਧਾਂ ਦੀ ਜਾਂਚ ਕਰਨ ਵਾਲੀ ਏਜੰਸੀ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ (ਐੱਸ.ਐੱਫ.ਆਈ.ਓ.) ਨੇ ਇੰਡਸਇੰਡ ਬੈਂਕ ਦੇ ਡੈਰੀਵੇਟਿਵ ਸੌਦਿਆਂ ’ਚ ਅਕਾਊਂਟਿੰਗ ਸਬੰਧੀ ਘਪਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਬੈਂਕ ਨੂੰ 1960 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ, ‘‘ਬੈਂਕ ਨੂੰ ਐੱਸ.ਐੱਫ.ਆਈ.ਓ. ਕੋਲੋਂ 23 ਦਸੰਬਰ 2025 ਨੂੰ ਇਕ ਪੱਤਰ ਪ੍ਰਾਪਤ ਹੋਇਆ ਹੈ, ਜਿਸ ’ਚ ਕੰਪਨੀਜ਼ ਐਕਟ, 2013 ਦੀ ਧਾਰਾ 212 ਤਹਿਤ ਇੰਡਸਇੰਡ ਬੈਂਕ ਲਿਮਟਿਡ ਦੇ ਮਾਮਲਿਆਂ ਦੀ ਜਾਂਚ ਦੇ ਸਬੰਧ ’ਚ ਸਬੰਧਤ ਜਾਣਕਾਰੀ ਮੰਗੀ ਗਈ ਹੈ।’’ਬੈਂਕ ਨੇ 18 ਦਸੰਬਰ ਨੂੰ ਕਿਹਾ ਸੀ ਕਿ ਕਮਰਸ਼ੀਅਲ ਬੈਂਕਾਂ (ਖੇਤਰੀ ਗ੍ਰਾਮੀਣ ਬੈਂਕਾਂ ਸਮੇਤ) ਅਤੇ ਆਲ ਇੰਡੀਆ ਵਿੱਤੀ ਸੰਸਥਾਵਾਂ ’ਚ ਧੋਖਾਦੇਹੀ ਜੋਖਮ ਪ੍ਰਬੰਧਨ ’ਤੇ ਆਰ.ਬੀ.ਆਈ. ਦੇ 15 ਜੁਲਾਈ, 2024 ਦੇ ਮਾਸਟਰ ਦਿਸ਼ਾ-ਨਿਰਦੇਸ਼ਾਂ ’ਚ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਆਰ.ਬੀ.ਆਈ. ਨੂੰ ਰਿਪੋਰਟ ਕੀਤੀ ਗਈ 1 ਕਰੋੜ ਰੁਪਏ ਜਾਂ ਉਸ ਤੋਂ ਵੱਧ ਦੀ ਰਾਸ਼ੀ ਨਾਲ ਸਬੰਧਤ ਕਿਸੇ ਵੀ ਧੋਖਾਦੇਹੀ ਦੀ ਰਿਪੋਰਟ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਤਹਿਤ ਐੱਸ.ਐੱਫ.ਆਈ.ਓ. ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ।ਇਸ ਅਨੁਸਾਰ ਬੈਂਕ ਨੇ ਕਿਹਾ ਕਿ ਅੰਦਰੂਨੀ ਡੈਰੀਵੇਟਿਵ ਕਾਰੋਬਾਰ ਦੇ ਮੁੱਲਾਂਕਣ, ਬੈਂਕ ਦੀਆਂ ‘ਹੋਰ ਜਾਇਦਾਦਾਂ’ ਅਤੇ ‘ਹੋਰ ਦੇਣਦਾਰੀਆਂ’ ਖਾਤਿਆਂ ’ਚ ਕੁਝ ਗੈਰ-ਪ੍ਰਮਾਣਿਤ ਬਕਾਇਆ ਰਾਸ਼ੀਆਂ ਅਤੇ ਛੋਟੀ ਰਾਸ਼ੀ ਦੇ ਕਰਜ਼ਿਆਂ (ਮਾਈਕ੍ਰੋਫਾਈਨਾਂਸ) ’ਤੇ ਵਿਆਜ ਆਮਦਨ/ਫੀਸ ਆਮਦਨ ਨਾਲ ਸਬੰਧਤ ਮਾਮਲਿਆਂ ਦੀ ਰਿਪੋਰਟ 2 ਜੂਨ, 2025 ਨੂੰ ਐੱਸ. ਐੱਫ. ਆਈ. ਓ. ਨੂੰ ਦਿੱਤੀ ਗਈ ਸੀ।