Become a member

Get the best offers and updates relating to Liberty Case News.

― Advertisement ―

spot_img
spot_img
HomeBig Newsਅਮਰੀਕੀ ਔਰਤ ਨੇ ਦੱਸਿਆ ਦਿੱਲੀ ਦੇ ਹਵਾ ਪ੍ਰਦੂਸ਼ਣ ਤੋਂ ਪਰਿਵਾਰ ਨੂੰ ਬਚਾਉਣ...

ਅਮਰੀਕੀ ਔਰਤ ਨੇ ਦੱਸਿਆ ਦਿੱਲੀ ਦੇ ਹਵਾ ਪ੍ਰਦੂਸ਼ਣ ਤੋਂ ਪਰਿਵਾਰ ਨੂੰ ਬਚਾਉਣ ਦਾ ਤਰੀਕਾ, ਸੋਸ਼ਲ ਮੀਡੀਆ ’ਤੇ ਛਿੜੀ ਬਹਿਸ

 

ਨਵੀਂ ਦਿੱਲੀ – ਭਾਰਤ ’ਚ ਰਹਿ ਰਹੀ ਇਕ ਅਮਰੀਕੀ ਔਰਤ ਵੱਲੋਂ  ਦਿੱਲੀ ’ਚ ਸਰਦੀਆਂ ਦੌਰਾਨ ਗੰਭੀਰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਤਰੀਕਿਆਂ ਨੂੰ ਸਾਂਝਾ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਜ਼ੋਰਦਾਰ ਚਰਚਾ ਸ਼ੁਰੂ ਹੋ ਗਈ ਹੈ। ਦਰਅਸਲ 4 ਸਾਲਾਂ  ਤੋਂ ਵੱਧ ਸਮੇਂ ਤੋਂ ਭਾਰਤ ’ਚ ਰਹਿ ਰਹੀ ਕ੍ਰਿਸਟਨ ਫਿਸ਼ਰ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕਰ ਕੇ ਦੱਸਿਆ ਕਿ ਜਦੋਂ ਰਾਜਧਾਨੀ ’ਚ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ’ਤੇ ਪਹੁੰਚ ਜਾਂਦੀ ਹੈ ਤਾਂ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਕਿਵੇਂ ਕਰਦੀ ਹੈ।ਵੀਡੀਓ ’ਚ ਫਿਸ਼ਰ ਇਕ ਆਮ ਸਵਾਲ ਦਾ ਜਵਾਬ ਦਿੰਦੀ ਨਜ਼ਰ ਆ ਰਹੀ  ਹੈ। ਉਹ ਕਹਿੰਦੀ ਹੈ ਕਿ ਲੋਕ ਮੈਨੂੰ ਹਮੇਸ਼ਾ ਪੁੱਛਦੇ ਹਨ ਕਿ ਤੁਸੀਂ ਦਿੱਲੀ ’ਚ ਏਅਰ ਕੁਆਲਿਟੀ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ। ਉਹ ਆਪਣੇ ਘਰ ਦੇ ਬਾਹਰ ਲੱਗੇ ਏਅਰ ਕੁਆਲਿਟੀ ਮਾਨੀਟਰ ਨੂੰ  ਦਿਖਾਉਂਦੀ  ਹੈ, ਜਿਥੇ ਏ. ਕਿਊ. ਆਈ.210 ਦਰਜ ਹੁੰਦਾ ਹੈ, ਜੋ ਖਤਰਨਾਕ  ਸ਼੍ਰੇਣੀ ’ਚ ਆਉਂਦਾ ਹੈ। ਜਿਵੇਂ ਹੀ ਉਹ ਉਸ ਡਿਵਾਈਸ ਨੂੰ ਘਰ ਦੇ ਅੰਦਰ ਲੈ ਕੇ ਜਾਂਦੀ ਹੈ, ਏ. ਕਿਊ. ਆਈ. ਘਟ ਕੇ ਲੱਗਭਗ 50 ’ਤੇ ਸਥਿਰ ਹੋ ਜਾਂਦਾ ਹੈ। ਫਿਸ਼ਰ ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਕਹਿੰਦੀ ਹੈ ਕਿ ਉਸ ਦੇ ਘਰ ’ਚ ਲਗਾਤਾਰ ਏਅਰ ਪਿਊਰੀਫਾਇਰ ਚੱਲਦੇ ਰਹਿੰਦੇ ਹਨ।