Become a member

Get the best offers and updates relating to Liberty Case News.

― Advertisement ―

spot_img
spot_img
HomeBreaking News'ਸ੍ਰੀ ਅਕਾਲ ਤਖ਼ਤ ਸਾਹਿਬ ਸਾਡਾ ਇਕੋ-ਇਕ ਸਰਵਉੱਚ ਸਥਾਨ...', ਜਸਬੀਰ ਜੱਸੀ ਨੇ ਲੋਕਾਂ...

‘ਸ੍ਰੀ ਅਕਾਲ ਤਖ਼ਤ ਸਾਹਿਬ ਸਾਡਾ ਇਕੋ-ਇਕ ਸਰਵਉੱਚ ਸਥਾਨ…’, ਜਸਬੀਰ ਜੱਸੀ ਨੇ ਲੋਕਾਂ ਨੂੰ ਕੀਤੀ ਵੱਡੀ ਅਪੀਲ

ਵੈੱਬ : ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਅਤੇ ਜਥੇਦਾਰ ਸਾਹਿਬ ਦੇ ਸਤਿਕਾਰ ਨੂੰ ਲੈ ਕੇ ਇੱਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਜੱਸੀ ਨੇ ਸਪੱਸ਼ਟ ਕੀਤਾ ਹੈ ਕਿ ਸਿੱਖਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਇੱਕੋ-ਇੱਕ ਸਰਵਉੱਚ ਅਸਥਾਨ ਹੈ ਅਤੇ ਉੱਥੋਂ ਦੇ ਜਥੇਦਾਰ ਸਾਹਿਬ ਜੋ ਵੀ ਫੈਸਲਾ ਜਾਂ ਹੁਕਮ ਦੇਣਗੇ, ਉਹ ਉਸ ਦਾ ਪੂਰਾ ਸਤਿਕਾਰ ਕਰਨਗੇ।

ਜਥੇਦਾਰ ਵਿਰੁੱਧ ਬੋਲਣਾ ਗਲਤ, ਘਰ ਦੀ ਲੜਾਈ ਦਾ ਵੈਰੀਆਂ ਨੂੰ ਹੋਵੇਗਾ ਫਾਇਦਾ
ਜਸਬੀਰ ਜੱਸੀ ਨੇ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਥੇਦਾਰ ਸਾਹਿਬ ਬਾਰੇ ਕੋਈ ਵੀ ਮਾੜੀ-ਚੰਗੀ ਗੱਲ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਹੀ ਘਰ ਵਿੱਚ ਲੜਾਈ ਪਾਵਾਂਗੇ, ਤਾਂ ਇਸ ਦਾ ਫਾਇਦਾ ਉਹ ਲੋਕ ਚੁੱਕਣਗੇ ਜੋ ਸਿੱਖੀ ਦਾ ਪ੍ਰਚਾਰ ਰੋਕਣਾ ਚਾਹੁੰਦੇ ਹਨ, ਜਿਵੇਂ ਕਿ ਡੇਰੇਦਾਰ ਅਤੇ ਕਬਰਾਂ ਨੂੰ ਮੰਨਣ ਵਾਲੇ। ਜੱਸੀ ਅਨੁਸਾਰ, ਜਥੇਦਾਰ ਸਾਹਿਬ ਨੇ ਜੋ ਵੀ ਬੋਲਿਆ ਹੈ, ਉਹ ਮਰਯਾਦਾ ਦੀ ਰਾਖੀ ਲਈ ਹੀ ਬੋਲਿਆ ਹੈ।

‘ਗੁਰੂ ਗ੍ਰੰਥ ਸਾਹਿਬ ਦਾ ਲੜ ਕਦੇ ਨਹੀਂ ਛੱਡਾਂਗਾ’
ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫਵਾਹਾਂ ਦਾ ਜਵਾਬ ਦਿੰਦਿਆਂ ਜੱਸੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਧਰਮ ਬਦਲ ਲੈਣਗੇ। ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, “ਭਾਵੇਂ ਮੇਰੇ ਸਰੀਰ ਦੇ ਲੱਖਾਂ ਟੋਟੇ ਕਰ ਦਿੱਤੇ ਜਾਣ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਕਦੇ ਨਹੀਂ ਛੱਡਾਂਗਾ”। ਉਨ੍ਹਾਂ ਕਿਹਾ ਕਿ ਉਹ ਸ਼ੋਹਰਤ, ਪੈਸੇ ਜਾਂ ਚਮਤਕਾਰਾਂ ਪਿੱਛੇ ਭੱਜਣ ਵਾਲੇ ਨਹੀਂ ਹਨ ਅਤੇ ਉਹ ਹਮੇਸ਼ਾ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹਿਣਗੇ।

ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦਾ ਕੀਤਾ ਧੰਨਵਾਦ
ਜੱਸੀ ਨੇ ਕੀਰਤਨ ਪ੍ਰਵਾਹ ਦੇ ਉੱਘੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੇ ਬਹੁਤ ਵੱਡਾਪਣ ਦਿਖਾਉਂਦੇ ਹੋਏ ਸਾਰੀ ਗੱਲ ਆਪਣੇ ਉੱਪਰ ਲੈ ਲਈ ਹੈ ਅਤੇ ਉਹ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ।