Become a member

Get the best offers and updates relating to Liberty Case News.

― Advertisement ―

spot_img
spot_img
HomeBig Newsਐਕਸ਼ਨ ਮੋਡ ’ਤੇ ਟ੍ਰੈਫਿਕ ਪੁਲਸ: ਖਾਲਸਾ ਕਾਲਜ ਦੇ ਬਾਹਰ ਆਈ ਹੁੱਲੜਬਾਜ਼ਾਂ ਦੀ...

ਐਕਸ਼ਨ ਮੋਡ ’ਤੇ ਟ੍ਰੈਫਿਕ ਪੁਲਸ: ਖਾਲਸਾ ਕਾਲਜ ਦੇ ਬਾਹਰ ਆਈ ਹੁੱਲੜਬਾਜ਼ਾਂ ਦੀ ਸ਼ਾਮਤ

 

ਲੁਧਿਆਣਾ (ਰਾਜ) : ਪੁਲਸ ਨੇ ਸ਼ਹਿਰ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਅਤੇ ਵਿਦਿਆਰਥਣਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਸਪੈਸ਼ਲ ਐਨਫੋਰਸਮੈਂਟ ਮੁਹਿੰਮ ਛੇੜੀ ਗਈ ਹੈ। ਇਸੇ ਕੜੀ ਦੇ ਤਹਿਤ ਅੱਜ ਘੁਮਾਰ ਮੰਡੀ ਸਥਿਤ ਖਾਲਸਾ ਕਾਲਜ ਫਾਰ ਵੂਮੈਨ ਦੇ ਬਾਹਰ ਪੁਲਸ ਨੇ ਵਿਸ਼ੇਸ਼ ਨਾਕਾਬੰਦੀ ਕਰ ਕੇ ਸ਼ਰਾਰਤੀ ਅਨਸਰਾਂ ਅਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਲੰਬੇ ਹੱਥੀਂ ਲਿਆ ਗਿਆ। ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਏ. ਡੀ. ਸੀ. ਪੀ. (ਟ੍ਰੈਫਿਕ) ਗੁਰਪ੍ਰੀਤ ਕੌਰ ਪੁਰੇਵਾਲ ਨੇ ਕੀਤੀ। ਕਾਲਜ ਦੇ ਬਾਹਰ ਜੁਟਣ ਵਾਲੀ ਮਜਨੂੰਆਂ ਦੀ ਭੀੜ ਅਤੇ ਬਿਨਾਂ ਕਾਰਨ ਗੇੜੇ ਕੱਢਣ ਵਾਲੇ ਸ਼ੱਕੀ ਨੌਜਵਾਨਾਂ ’ਤੇ ਪੁਲਸ ਨੇ ਪੈਨੀ ਨਜ਼ਰ ਰੱਖੀ।ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 14 ਵਾਹਨਾਂ ਦੇ ਚਲਾਨ ਕੱਟੇ ਗਏ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਬਿਨਾਂ ਦਸਤਾਵੇਜ਼ਾਂ ਅਤੇ ਮੌਡੀਫਾਈਡ ਸਾਈਲੈਂਸਰ ਵਾਲੇ ਵਾਹਨ ਸ਼ਾਮਲ ਸਨ। ਇਸ ਦੇ ਨਾਲ ਹੀ ਈਵ-ਟੀਜ਼ਿੰਗ ’ਤੇ ਨਕੇਲ ਕੱਸਣ ਲਈ ਵਿਦਿਆਰਥਣਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਾਲਜ ਦੇ ਆਸ-ਪਾਸ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਪੁਲਸ ਨੇ ਬਿਨਾਂ ਕਿਸੇ ਵਾਜ਼ਿਬ ਕਾਰਨ ਦੇ ਕਾਲਜ ਦੇ ਗੇਟ ਦੇ ਕੋਲ ਖੜ੍ਹੇ ਹੋਣ ਵਾਲੇ ਨੌਜਵਾਨਾਂ ਨੂੰ ਸਖਤ ਚਿਤਾਵਨੀ ਦੇ ਕੇ ਭਜਾਇਆ।