Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦੀ ਰਿਹਾਇਸ਼ 'ਤੇ ED ਦੀ...

ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦੀ ਰਿਹਾਇਸ਼ ‘ਤੇ ED ਦੀ ਦੋ ਦਿਨਾਂ ਤੋਂ ਛਾਪੇਮਾਰੀ ਜਾਰੀ

 

ਹੁਸ਼ਿਆਰਪੁਰ -ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਇਥੇ ਸਿਵਲ ਲਾਈਨਜ਼ ਸਥਿਤ ਕੋਠੀ ’ਚ ਕੇਂਦਰੀ ਏਜੰਸੀ ਵੱਲੋਂ ਬੁੱਧਵਾਰ ਸਵੇਰੇ ਕੀਤੀ ਗਈ ਛਾਪੇਮਾਰੀ ਵੀਰਵਾਰ ਦੂਜੇ ਦਿਨ ਦੇਰ ਰਾਤ ਤੱਕ ਜਾਰੀ ਸੀ। ਕੇਂਦਰੀ ਏਜੰਸੀ ਈ. ਡੀ. ਅਤੇ ਇਨਕਮ ਟੈਕਸ ਵਿਭਾਗ ਵੱਲੋਂ ਲਗਾਤਾਰ ਦੋ ਦਿਨਾਂ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕਰਕੇ ਉਨ੍ਹਾਂ ਨੂੰ ਖੰਗਾਲ ਰਹੀ ਹੈ। ਕਾਰਵਾਈ ਦੌਰਾਨ ਪਿਛਲੇ 38 ਘੰਟਿਆਂ ਤੋਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਇਸ ਪੂਰੀ ਪ੍ਰਕਿਰਿਆ ’ਚ ਸਿਰਫ਼ 2 ਪ੍ਰਾਈਵੇਟ ਗਵਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋਕਿ ਅੰਦਰ ਆ-ਜਾ ਸਕਦੇ ਹਨ। ਉਨ੍ਹਾਂ ਨੂੰ ਵੀ ਕਾਰਵਾਈ ਸ਼ੁਰੂ ਹੁੰਦੇ ਹੀ ਕਿਹਾ ਗਿਆ ਸੀ ਕਿ ਅਗਲੇ 2-3 ਦਿਨ ਸ਼ਹਿਰ ਤੋਂ ਬਾਹਰ ਨਾ ਜਾਣ। ਦਿਲਚਸਪ ਗੱਲ ਇਹ ਹੈ ਕਿ ਕੇਂਦਰੀ ਏਜੰਸੀ ਦੇ ਪੂਰੇ ਅਮਲੇ ਨੇ ਰਾਤ ਵੀ ਕੋਠੀ ਦੇ ਅੰਦਰ ਹੀ ਗੁਜ਼ਾਰੀ, ਜਿਸ ਦੇ ਲਈ ਉਨ੍ਹਾਂ ਨੇ ਰਾਤ ਨੂੰ ਸੌਣ ਵਾਸਤੇ ਨਿੱਜੀ ਤੌਰ ’ਤੇ ਗੱਦਿਆਂ ਦਾ ਪ੍ਰਬੰਧ ਕੀਤਾ। ਕੇਂਦਰੀ ਏਜੰਸੀ ਅਤੇ ਉਨ੍ਹਾਂ ਨਾਲ ਆਏ ਬੀ. ਐੱਸ. ਐੱਫ਼. ਦੇ ਜਵਾਨਾਂ ਦੇ ਖਾਣੇ ਆਦਿ ਦੀ ਵਿਵਸਥਾ ਵੀ ਏਜੰਸੀ ਵੱਲੋਂ ਖ਼ੁਦ ਕੀਤੀ ਜਾ ਰਹੀ ਹੈ। ਅੱਜ ਦੂਜੇ ਦਿਨ ਵੀ ਏਜੰਸੀ ਦੀ ਟੀਮ ਨੇ ਮੀਡੀਆ ਕਰਮੀਆਂ ਤੋਂ ਦੂਰੀ ਬਰਕਰਾਰ ਰੱਖੀ। ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਕੁਝ ਵੀ ਦੱਸਣ ਤੋਂ ਪ੍ਰਹੇਜ਼ ਕਰ ਰਿਹਾ ਸੀ।

 

ਸੁੰਦਰ ਸ਼ਾਮ ਅਰੋੜਾ ਦੀ ਨਹੀਂ ਹੋਈ ਗ੍ਰਿਫ਼ਤਾਰੀ

ਕੇਂਦਰੀ ਏਜੰਸੀ ਦੀ 2 ਦਿਨਾਂ ਤੋਂ ਛਾਣਬੀਨ ਜਾਰੀ ਹੈ ਪਰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰੋੜਾ ਨੂੰ ਜੇਕਰ ਕਿਸੇ ਦਵਾਈ ਦੀ ਲੋੜ ਪੈ ਰਹੀ ਹੈ ਤਾਂ ਇਸ ਦੇ ਲਈ ਏਜੰਸੀ ਦੇ ਅਧਿਕਾਰੀ ਬਕਾਇਦਾ ਦਵਾਈ ਲਿਆਉਣ ਦੀ ਇਜਾਜ਼ਤ ਦੇ ਰਹੇ ਹਨ।