Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵਿਸ਼ਵ ਮੰਚ 'ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰੇਗਾ ਸੁਖਪ੍ਰੀਤ ਸਿੰਘ

ਵਿਸ਼ਵ ਮੰਚ ‘ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰੇਗਾ ਸੁਖਪ੍ਰੀਤ ਸਿੰਘ

 

 

ਨਿਊਯਾਰਕ: ਘੈਂਟ ਇੰਗਲਮੁੰਸਟਰ ਨਾਲ ਸੰਬੰਧਤ ਨੌਜਵਾਨ ਸਿੱਖ ਆਗੂ ਸੁਖਪ੍ਰੀਤ ਸਿੰਘ ਲਈ ਇਹ ਇੱਕ ਵੱਡੀ ਅੰਤਰਰਾਸ਼ਟਰੀ ਮਾਨਤਾ ਹੈ। ਦੁਨੀਆ ਭਰ ਦੇ 150,000 ਤੋਂ ਵੱਧ ਉਮੀਦਵਾਰਾਂ ਵਿੱਚੋਂ ਉਹ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਹੋਣ ਵਾਲੇ ਪ੍ਰਸਿੱਧ “ਨੈਸ਼ਨਲ ਮਾਡਲ ਯੂਨਾਈਟਡ ਨੇਸ਼ਨਜ਼” ਸਿਮੂਲੇਸ਼ਨ ਲਈ ਚੁਣੇ ਗਏ ਕੇਵਲ 10,000 ਵਿਦਿਆਰਥੀਆਂ ਵਿੱਚ ਸ਼ਾਮਲ ਹੋਇਆ ਹੈ।

 

25 ਤੋਂ 30 ਮਾਰਚ 2026 ਤੱਕ ਚੱਲਣ ਵਾਲੇ ਇਸ ਵਿਸ਼ੇਸ਼ ਅੰਤਰਰਾਸ਼ਟਰੀ ਮੰਚ ‘ਤੇ ਸੁਖਪ੍ਰੀਤ ਸਿੰਘ ਭਵਿੱਖ ਦੇ ਡਿਪਲੋਮੈਟਾਂ, ਨੀਤੀ-ਨਿਰਧਾਰਕਾਂ ਅਤੇ ਵਿਸ਼ਵ ਨੇਤਾਵਾਂ ਦੇ ਇਕ ਚੋਣਵੇਂ ਗਰੁੱਪ ਨਾਲ ਹਿੱਸਾ ਲੈਣ ਜਾ ਰਿਹਾ ਹੈ। ਚੋਣ ਪ੍ਰਕਿਰਿਆ ਬਹੁਤ ਸਖ਼ਤ ਮੰਨੀ ਜਾਂਦੀ ਹੈ, ਜਿਸ ‘ਚ ਅਕਾਦਮਿਕ ਪ੍ਰਦਰਸ਼ਨ, ਲੀਡਰਸ਼ਿਪ ਯੋਗਤਾ ਅਤੇ ਸਮਾਜਿਕ ਸੂਝ ਮੁੱਖ ਮਾਪਦੰਡ ਹੁੰਦੇ ਹਨ।

 

ਸੁਖਪ੍ਰੀਤ ਸਿੰਘ ਇਸ ਵੇਲੇ ਹੌਗੈਟ ਵਿਖੇ ਬਾਇਓਮੈਡੀਕਲ ਲੈਬੋਰਟਰੀ ਟੈਕਨਾਲੋਜੀ ਦੇ ਵਿਦਿਆਰਥੀ ਹਨ, ਜਿੱਥੇ ਉਹ ਇਮਿਊਨੋਲੋਜੀ ਅਤੇ ਪੈਥੋਲੋਜੀ ਵਿੱਚ ਖ਼ਾਸ ਦਿਲਚਸਪੀ ਰੱਖਦੇ ਹੋਏ ਆਪਣੇ ਅਕਾਦਮਿਕ ਕਰੀਅਰ ਦੇ ਨਾਲ-ਨਾਲ, ਉਹ ਵਿਦਿਆਰਥੀ ਪ੍ਰਤੀਨਿਧਤਾ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹੈ।

 

ਉਹ ਯੂਰੇਕਾ ਸਟੂਡੈਂਟ ਕੌਂਸਲ (USC) ਦੇ ਪ੍ਰਧਾਨ ਦੇ ਨਾਲ ਸਟੂਡੈਂਟ ਕੌਂਸਲ ਵਿੱਚ ਵੀ ਸਰਗਰਮ ਸੇਵਾ ਕਰ ਰਹੇ ਹੈ ਤੇ ਨਿਊਯਾਰਕ ਲਈ ਉਨ੍ਹਾਂ ਦੀ ਚੋਣ ਉਨ੍ਹਾਂ ਦੀ ਬਹੁਪੱਖੀ ਯੋਗਤਾ ਵਿਗਿਆਨਕ ਸੋਚ ਅਤੇ ਰਾਜਨੀਤਿਕ ਸੂਝ ਨੂੰ ਦਰਸਾਉਂਦੀ ਹੈ।

ਸੁਖਪ੍ਰੀਤ ਸਿੰਘ ਸਿੱਖ ਨੌਜਵਾਨਾਂ ਵਿੱਚ ਇੱਕ ਪ੍ਰੇਰਕ ਆਵਾਜ਼ ਵਜੋਂ ਵੀ ਜਾਣੇ ਜਾਂਦੇ ਹਨ। ਉਹ ਬੈਲਜੀਅਨ ਸਿੱਖ ਯੂਥ ਐਸੋਸੀਏਸ਼ਨ (BSYA) ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਹਨ, ਜਿਸ ਰਾਹੀਂ ਉਹ ਯੂਰਪ ਵਿੱਚ ਸਿੱਖ ਪਛਾਣ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਇਕੱਠਾ ਕਰਨ ਲਈ ਕੰਮ ਕਰ ਰਹੇ ਹਨ।