Become a member

Get the best offers and updates relating to Liberty Case News.

― Advertisement ―

spot_img
spot_img
HomeBreaking News328 ਪਾਵਨ ਸਰੂਪਾਂ ਦੇ ਮਾਮਲੇ ’ਚ ਬਣੀ SIT ’ਚ ਸਿਰਫ਼ ਅੰਮ੍ਰਿਤਧਾਰੀ ਅਧਿਕਾਰੀਆਂ...

328 ਪਾਵਨ ਸਰੂਪਾਂ ਦੇ ਮਾਮਲੇ ’ਚ ਬਣੀ SIT ’ਚ ਸਿਰਫ਼ ਅੰਮ੍ਰਿਤਧਾਰੀ ਅਧਿਕਾਰੀਆਂ ਨੂੰ ਹੀ ਸ਼ਾਮਲ ਜਾਵੇ: ਜਥੇਦਾਰ ਗੜਗੱਜ

 

ਅੰਮ੍ਰਿਤਸਰ- ਪਾਵਨ ਸਰੂਪਾਂ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਪਣਾ ਸਪਸ਼ਟ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਐੱਸਆਈਟੀ ਵਿੱਚ ਸਿਰਫ਼ ਅੰਮ੍ਰਿਤਧਾਰੀ ਅਧਿਕਾਰੀਆਂ ਨੂੰ ਹੀ ਸ਼ਾਮਲ ਕੀਤਾ ਜਾਵੇ, ਜਿਨ੍ਹਾਂ ਨੂੰ ਸਿੱਖ ਮਰਿਆਦਾ ਦੀ ਪੂਰੀ ਸਮਝ ਹੋਵੇ, ਤਾਂ ਜੋ ਜਾਂਚ ਸਹੀ ਢੰਗ ਨਾਲ ਅੱਗੇ ਵਧ ਸਕੇ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜਾਂਚ ਦੌਰਾਨ ਹਰ ਹਾਲਤ ਵਿੱਚ ਸਿੱਖ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾਵੇ।

ਹੋਲਾ ਮਹੱਲਾ ਨੂੰ ਲੈ ਕੇ ਜਥੇਦਾਰ ਨੇ ਸਖਤ ਨੂੰ ਕੀਤੀ ਵਿਸ਼ੇਸ਼ ਅਪੀਲ

 

ਇਸ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਅਪੀਲ ਕੀਤੀ ਕਿ ਹੋਲਾ ਮਹੱਲਾ ਨੇੜੇ ਆ ਰਿਹਾ ਹੈ ਅਤੇ ਸੰਗਤ ਗੁਰੂ ਦੀ ਮਰਿਆਦਾ ਅਨੁਸਾਰ ਹੀ ਹੋਲਾ ਮਹੱਲਾ ਮਨਾਏ। ਉਨ੍ਹਾਂ ਸਪਸ਼ਟ ਕੀਤਾ ਕਿ ਹੋਲਾ ਮਹੱਲੇ ਨੂੰ ਹੋਲੀ ਵਿੱਚ ਤਬਦੀਲ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਸ਼ਰਧਾਲੂ ’ਤੇ ਰੰਗ ਪਾਏ ਜਾਣ।

ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਉਸੇ ਰਿਵਾਇਤ ਅਨੁਸਾਰ ਮਨਾਇਆ ਜਾਵੇ ਜੋ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਹੈ। ਜਥੇਦਾਰ ਨੇ ਆਖਿਆ ਕਿ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ’ਤੇ ਰੰਗ ਲਿਆਉਣਾ, ਰੰਗ ਸੁੱਟਣਾ ਤੇ ਰੰਗ ਵੇਚਣ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗੇਗੀ। ਉਨ੍ਹਾਂ ਸਾਫ਼ ਕੀਤਾ ਕਿ ਕੋਈ ਵੀ ਸੰਗਤ ਰੰਗ ਨਾ ਤਾਂ ਸੁੱਟੇਗੀ ਅਤੇ ਨਾ ਹੀ ਵੇਚੇਗੀ। ਜੇਕਰ ਕੋਈ ਇਸ ਹੁਕਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।