Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਕੈਨੇਡਾ ਨੇ 2800 ਭਾਰਤੀਆਂ ਨੂੰ ਕੀਤਾ ਡਿਪੋਰਟ ! ਹੋਰ 6500 ਨੂੰ ਕੱਢਣ...

ਕੈਨੇਡਾ ਨੇ 2800 ਭਾਰਤੀਆਂ ਨੂੰ ਕੀਤਾ ਡਿਪੋਰਟ ! ਹੋਰ 6500 ਨੂੰ ਕੱਢਣ ਦੀ ਤਿਆਰੀ

 

 

ਇੰਟਰਨੈਸ਼ਨਲ – ਬੀਤੇ ਸਾਲ ਜਿੱਥੇ ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਧੜਾਧੜ ਡਿਪੋਰਟ ਕੀਤਾ ਹੈ, ਉੱਥੇ ਹੀ ਕੈਨੇਡਾ ਵੀ ਇਸ ਮਾਮਲੇ ‘ਚ ਪਿੱਛੇ ਨਹੀਂ ਰਿਹਾ। ਕੈਨੇਡਾ ਸਰਕਾਰ ਨੇ ਸਾਲ 2025 ਦੇ ਪਹਿਲੇ 10 ਮਹੀਨਿਆਂ ਦੌਰਾਨ 2,800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅੰਕੜਿਆਂ ਅਨੁਸਾਰ, ਪਿਛਲੇ ਸਾਲ ਕੁੱਲ 18,785 ਵਿਦੇਸ਼ੀ ਨਾਗਰਿਕਾਂ ਨੂੰ ਕੱਢਿਆ ਗਿਆ ਸੀ, ਜਿਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ ਦੂਜੇ ਨੰਬਰ ‘ਤੇ ਹੈ।

 

ਇਸ ਵੱਡੀ ਡਿਪੋਰਟੇਸ਼ਨ ਪ੍ਰਕਿਰਿਆ ਤੋਂ ਬਾਅਦ ਵੀ ਹਾਲੇ ਵੀ 30 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਨ੍ਹਾਂ ਵਿੱਚੋਂ 6,500 ਤੋਂ ਵੱਧ ਭਾਰਤੀ ਹਨ। ਸਰਕਾਰ ਅਨੁਸਾਰ, ਡਿਪੋਰਟ ਕੀਤੇ ਗਏ ਲੋਕਾਂ ਵਿੱਚੋਂ ਕਈਆਂ ‘ਤੇ ਅਪਰਾਧਿਕ ਮਾਮਲੇ ਦਰਜ ਸਨ। ਹਾਲਾਂਕਿ ਜ਼ਿਆਦਾਤਰ ਲੋਕ ਉਹ ਸਨ ਜਿਨ੍ਹਾਂ ਨੇ refugee claims ਨਾਲ ਸਬੰਧਤ ਨਿਯਮਾਂ ਦੀ ਸਹੀ ਪਾਲਣਾ ਨਹੀਂ ਕੀਤੀ ਸੀ।

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚੋਂ ਬਾਹਰ ਕੱਢੇ ਜਾਣ ਲਈ ਤਿੰਨ ਤਰ੍ਹਾਂ ਦੇ ਆਰਡਰ ਵਰਤੇ ਜਾਂਦੇ ਹਨ, ਜਿਨ੍ਹਾਂ ‘ਚੋਂ ਸਭ ਤੋਂ ਪਹਿਲਾ ਹੈ ਡਿਪਾਰਚਰ ਆਰਡਰ, ਜਿਸ ਤਹਿਤ 30 ਦਿਨਾਂ ਦੇ ਅੰਦਰ ਖ਼ੁਦ ਦੇਸ਼ ਛੱਡਣਾ ਹੁੰਦਾ ਹੈ। ਇਸ ਤੋਂ ਬਾਅਦ ਐਕਸਕਲੂਜ਼ਨ ਆਰਡਰ, ਜਿਸ ਮੁਤਾਬਕ ਵਿਅਕਤੀ ‘ਤੇ ਇਕ ਸਾਲ ਲਈ ਕੈਨੇਡਾ ਆਉਣ ‘ਤੇ ਪਾਬੰਦੀ ਲਗਾਈ ਜਾਂਦੀ ਹੈ ਤੇ ਇਸ ਤੋਂ ਬਾਅਦ ਆਉਂਦਾ ਹੈ ਡਿਪੋਰਟੇਸ਼ਨ ਆਰਡਰ ਜਿਸ ਅਨੁਸਾਰ ਜੇਕਰ ਕੋਈ ਵਿਅਕਤੀ ਸਮੇਂ ਸਿਰ ਦੇਸ਼ ਨਹੀਂ ਛੱਡਦਾ ਤਾਂ ਉਸ ਨੂੰ ਤੁਰੰਤ ਵਾਪਸ ਭੇਜਿਆ ਜਾਂਦਾ ਹੈ ਅਤੇ ਉਸ ‘ਤੇ ਪੱਕਾ ਬੈਨ ਲਗਾ ਦਿੱਤਾ ਜਾਂਦਾ ਹੈ। ਇਹ ਕਾਰਵਾਈ ਕੈਨੇਡਾ ਦੀਆਂ ਸਖ਼ਤ ਹੁੰਦੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚੁੱਕੇ ਜਾ ਰਹੇ ਕਦਮਾਂ ਨੂੰ ਦਰਸਾਉਂਦੀ ਹੈ।