Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਕੈਨੇਡਾ 'ਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ ! ਪੁਲਸ ਨੇ ਕਰੋੜਾਂ...

ਕੈਨੇਡਾ ‘ਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ ! ਪੁਲਸ ਨੇ ਕਰੋੜਾਂ ਦੇ ਨਸ਼ੇ ਸਣੇ ਕੀਤਾ ਕਾਬੂ

 

 

ਇੰਟਰਨੈਸ਼ਨਲ – ਕੈਨੇਡੀਅਨ ਅਧਿਕਾਰੀਆਂ ਨੇ ਅਮਰੀਕਾ ਤੋਂ ਕੈਨੇਡਾ ਵਿੱਚ ਲਗਭਗ 300 ਕਿੱਲੋ ਮੈਥਾਮਫੇਟਾਮਾਈਨ (Meth) ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਪੰਜਾਬੀ ਮੂਲ ਦੇ ਇੱਕ 29 ਸਾਲਾ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਨੇ ਮੁਲਜ਼ਮ ‘ਤੇ ਨਸ਼ੀਲੇ ਪਦਾਰਥਾਂ ਦੀ ਦਰਾਮਦ ਅਤੇ ਤਸਕਰੀ ਦੇ ਦੋਸ਼ ਲਗਾਏ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਓਂਟਾਰੀਓ ਦੇ ਵੁੱਡਸਟੌਕ ਸ਼ਹਿਰ ਦੇ ਵਸਨੀਕ ਕੁਲਬੀਰ ਸਿੰਘ ਵਜੋਂ ਹੋਈ ਹੈ।

 

ਜਾਣਕਾਰੀ ਅਨੁਸਾਰ 4 ਫਰਵਰੀ ਨੂੰ, ਜਦੋਂ ਇੱਕ ਟਰੱਕ ਅਮਰੀਕਾ ਤੋਂ ਬਲੂ ਵਾਟਰ ਬ੍ਰਿਜ ਪੋਰਟ ਰਾਹੀਂ ਕੈਨੇਡਾ ਵਿੱਚ ਦਾਖਲ ਹੋ ਰਿਹਾ ਸੀ, ਤਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਉਸ ਦੀ ਚੈਕਿੰਗ ਕੀਤੀ, ਜਿਸ ਦੌਰਾਨ ਡਿਟੈਕਟਰ ਡੌਗ ਦੀ ਮਦਦ ਨਾਲ ਟਰੱਕ ਦੇ ਟ੍ਰੇਲਰ ਵਿੱਚੋਂ 16 ਡਫਲ ਬੈਗ ਮਿਲੇ, ਜਿਨ੍ਹਾਂ ਵਿੱਚ ਸ਼ੱਕੀ ਮੈਥਾਮਫੇਟਾਮਾਈਨ ਭਰੀ ਹੋਈ ਸੀ। ਇਸ ਖੇਪ ਦਾ ਕੁੱਲ ਭਾਰ 266.4 ਕਿੱਲੋ ਦੱਸਿਆ ਗਿਆ ਹੈ।ਇਹ ਮਾਮਲਾ ਇਸ ਸਮੇਂ ਓਂਟਾਰੀਓ ਕੋਰਟ ਆਫ਼ ਜਸਟਿਸ, ਸਾਰਨੀਆ ਵਿੱਚ ਵਿਚਾਰ ਅਧੀਨ ਹੈ।

 

ਰਿਪੋਰਟਾਂ ਅਨੁਸਾਰ, 1 ਜਨਵਰੀ 2025 ਤੋਂ ਹੁਣ ਤੱਕ ਦੱਖਣੀ ਓਂਟਾਰੀਓ ਵਿੱਚ CBSA ਵੱਲੋਂ ਕੁੱਲ 616.5 ਕਿੱਲੋ ਮੈਥਾਮਫੇਟਾਮਾਈਨ ਜ਼ਬਤ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਨਵੰਬਰ 2025 ਵਿੱਚ, ਅਬੋਟਸਫੋਰਡ-ਹੰਟਿੰਗਡਨ ਬਾਰਡਰ ‘ਤੇ ਇੱਕ ਹੋਰ ਇੰਡੋ-ਕੈਨੇਡੀਅਨ ਡਰਾਈਵਰ, ਸਤਨਾਮ ਸਿੰਘ ਨੂੰ 314 ਕਿੱਲੋ ਮੈਥ ਸਮੇਤ ਫੜਿਆ ਗਿਆ ਸੀ, ਜੋ ਕਿ ਉਸ ਸਮੇਂ ਦੀ ਸਭ ਤੋਂ ਵੱਡੀ ਜ਼ਬਤੀ ਸੀ।