Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsDRDO ਨੂੰ ਵੱਡੀ ਸਫ਼ਲਤਾ ! ਗਗਨਯਾਨ ਦੀ ਸਫ਼ਲਤਾ ਵੱਲ ਪੱਟੀ ਅਹਿਮ ਪੁਲਾਂਘ

DRDO ਨੂੰ ਵੱਡੀ ਸਫ਼ਲਤਾ ! ਗਗਨਯਾਨ ਦੀ ਸਫ਼ਲਤਾ ਵੱਲ ਪੱਟੀ ਅਹਿਮ ਪੁਲਾਂਘ

 

 

ਨਵੀਂ ਦਿੱਲੀ- ਭਾਰਤ ਨੇ ਆਪਣੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਦੀ ਯਾਤਰਾ ‘ਚ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕਰਦੇ ਹੋਏ ਗਗਨਯਾਨ ਪ੍ਰੋਗਰਾਮ ਲਈ ਡ੍ਰੋਗ ਪੈਰਾਸ਼ੂਟ ਦਾ ਸਫ਼ਲ ਲੋਡ ਟੈਸਟ ਕੀਤਾ ਹੈ। ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਪ੍ਰੀਖਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਟਰਮਿਨਲ ਬੈਲਿਸਟਿਕਸ ਰਿਸਰਚ ਲੈਬਾਰਟਰੀ, ਚੰਡੀਗੜ੍ਹ ਦੀ ਰੇਲ ਟਰੈਕ ਰਾਕੇਟ ਸਲੇਜ ਸਹੂਲਤ ‘ਚ ਕੀਤਾ ਗਿਆ। ਰੇਲ ਟਰੈਕ ਰਾਕੇਟ ਸਲੇਜ ‘ਚ ਇਕ ਵਿਸ਼ੇਸ਼ ਗਤੀਸ਼ੀਲ ਪ੍ਰੀਖਣ ਸਹੂਲਤ ਹੈ, ਜਿਸ ਦਾ ਇਸਤੇਮਾਲ ਉੱਚ ਗਤੀ ਦੇ ਏਅਰੋਡਾਇਨਮਿਕ ਅਤੇ ਬੈਲਿਸਟਿਕ ਮੁਲਾਂਕਣ ਲਈ ਵਿਆਪਕ ਰੂਪ ਨਾਲ ਕੀਤਾ ਜਾਂਦਾ ਹੈ। ਇਹ ਪ੍ਰੀਖਣ ਬੁੱਧਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ ਦੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ, ਏਰੀਅਲ ਡਿਲੀਵਰੀ ਰਿਸਰਚ ਐਂਡ ਵਿਕਾਸ ਸਥਾਪਨਾ ਪ੍ਰੋਯਗਸ਼ਾਲਾ ਦੀ ਸਮਰਪਿਤ ਟੀਮਾਂ ਦੀ ਹਿੱਸੇਦਾਰੀ ਨਾਲ ਕੀਤਾ ਗਿਆ।