ਜਲੰਧਰ/ਕੈਨੇਡਾ – ਕੈਨੇਡਾ ‘ਚ ਪੰਜਾਬੀ ਯੂ-ਟਿਊਬਰ ਨੈਂਸੀ ਗਰੇਵਾਲ (45) ਦੇ ਕਤਲ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਨੈਂਸੀ ਦੇ ਕਤਲ ਮਾਮਲੇ ‘ਚ ਸਿੱਖਸ ਫਾਰ ਜਸਟਿਸ (SFJ) ਦੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਪੰਨੂ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰਦੇ ਹੋਏ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਖਾਲਿਸਤਾਨੀ ਕਿਸੇ ਦਾ ਕਤਲ ਨਹੀਂ ਕਰਦੇ ਹਨ। ਖਾਲਿਸਤਾਨ ਇਕ ਰਾਜਨੀਤਿਕ ਵਿਚਾਰਧਾਰਾ ਹੈ। ਨੈਂਸੀ ਦੀ ਮੌਤ ਤੋਂ ਬਾਅਦ ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਨੂ ਨੇ ਵੀਡੀਓ ‘ਚ ਦਾਅਵਾ ਕੀਤਾ ਕਿ ਨੈਂਸੀ ਦੇ ਕਤਲ ਕਾਂਡ ਵਿਚ ਖਾਲਿਸਤਾਨੀਆਂ ਦਾ ਕੋਈ ਹੱਥ ਨਹੀਂ ਸੀ। ਕਤਲ ਦੀ ਜਾਂਚ ਚੱਲ ਰਹੀ ਹੈ ਅਤੇ ਭਾਰਤ ਨਾਲ ਸੰਬੰਧ ਜੁੜੇ ਮਿਲਣਗੇ। ਬਹੁਤ ਸਾਰੇ ਲੋਕ ਸਨ ਜੋ ਨੈਂਸੀ ਨੂੰ ਮਰਵਾਉਣਾ ਚਾਹੁੰਦੇ ਸਨ। ਪੰਨੂ ਨੇ ਕਿਹਾ ਕਿ ਨੈਂਸੀ ਗਰੇਵਾਲ ਤੋਂ ਪਹਿਲਾਂ ਖਾਲਿਸਤਾਨੀ ਨਿੱਝਰ ਦਾ ਵੀ ਕਤਲ ਹੋਇਆ ਹੈ। ਉਸ ਦੇ ਤਾਰ ਵੀ ਭਾਰਤ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਗਿਆ ਹੈ।

