Become a member

Get the best offers and updates relating to Liberty Case News.

― Advertisement ―

spot_img
spot_img
HomeUncategorized  ਪੰਜਾਬ ਪਹੁੰਚੀ NIA ਦੀ ਟੀਮ, ਗੁਰਸਿਮਰਨ ਮੰਡ ਤੋਂ ਕੀਤੀ ਪੁੱਛਗਿੱਛ

  ਪੰਜਾਬ ਪਹੁੰਚੀ NIA ਦੀ ਟੀਮ, ਗੁਰਸਿਮਰਨ ਮੰਡ ਤੋਂ ਕੀਤੀ ਪੁੱਛਗਿੱਛ

 

ਲੁਧਿਆਣਾ: ਰਾਸ਼ਟਰੀ ਜਾਂਚ ਏਜੰਸੀ (NIA) ਦੀ ਇਕ ਟੀਮ ਲੁਧਿਆਣਾ ਪਹੁੰਚੀ ਹੈ। ਬੁੱਧਵਾਰ ਨੂੰ NIA ਵੱਲੋਂ ਪੱਖੋਵਾਲ ਰੋਡ ਸਥਿਤ ਖਾਲਿਸਤਾਨ ਵਿਰੋਧੀ ਕਾਰਕੁੰਨ ਗੁਰਸਿਮਰਨ ਸਿੰਘ ਮੰਡ ਦੇ ਘਰ ਪਹੁੰਚੀ ਤੇ ਉਸ ਤੋਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਤੇ ਉਸ ਦੇ ਗੁਰਗਿਆਂ ਬਾਰੇ ਪੁੱਛਗਿੱਛ ਕੀਤੀ ਗਈ। ਟੀਮ ਨੇ ਮੰਡ ਤੋਂ ਤਕਰੀਬਨ ਡੇਢ ਘੰਟਾ ਪੁੱਛਗਿੱਛ ਕੀਤੀ।

 

ਗੁਰਸਿਮਰਨ ਮੰਡ ਅਨੁਸਾਰ, ਉਨ੍ਹਾਂ ਨੂੰ ਅਕਤੂਬਰ 2025 ਵਿਚ ਲਗਾਤਾਰ ਧਮਕੀਆਂ ਮਿਲੀਆਂ ਸਨ, ਜਿਸ ਵਿਚ ਸ਼੍ਰੀ ਰਾਮ ਮੰਦਰ ਅਤੇ ਜਲੰਧਰ ਦੇ ਪ੍ਰਾਚੀਨ ਮੰਦਰਾਂ ਨੂੰ ਉਡਾਉਣ ਦੀਆਂ ਯੋਜਨਾਵਾਂ ਦਾ ਜ਼ਿਕਰ ਸੀ। ਧਮਕੀ ਦੇਣ ਵਾਲੇ ਨੇ ਮੰਡ ਦੇ ਘਰ ‘ਤੇ ਹੈਂਡ ਗ੍ਰਨੇਡ ਸੁੱਟਣ ਦੀ ਗੱਲ ਵੀ ਕਹੀ ਸੀ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਾਨੀਆਂ ਥਾਣੇ ‘ਤੇ ਹੈਂਡ ਗ੍ਰਨੇਡ ਸੁੱਟਿਆ ਸੀ, ਜੋ ਅੰਮ੍ਰਿਤਸਰ ਤੋਂ ਮੰਗਵਾਇਆ ਗਿਆ ਸੀ। ਐੱਨ.ਆਈ.ਏ. ਨੇ ਮੰਡ ਕੋਲੋਂ ਸਾਰੇ ਜ਼ਰੂਰੀ ਸਬੂਤ ਲੈ ਲਏ ਹਨ ਅਤੇ ਉਨ੍ਹਾਂ ਨੂੰ ਅਗਲੇਰੀ ਜਾਂਚ ਲਈ ਆਪਣੇ ਦਫ਼ਤਰ ਵੀ ਬੁਲਾਇਆ ਹੈ। ਏਜੰਸੀ ਹੁਣ ਇਸ ਨੈੱਟਵਰਕ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।