Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਨਸ਼ੀਲੇ ਟੀਕਿਆਂ ਦੇ ਨਾਲ ਫੜ੍ਹੇ ਗਏ ਦੋਸ਼ੀ ਨੂੰ 15 ਸਾਲ ਦੀ ਕੈਦ

ਨਸ਼ੀਲੇ ਟੀਕਿਆਂ ਦੇ ਨਾਲ ਫੜ੍ਹੇ ਗਏ ਦੋਸ਼ੀ ਨੂੰ 15 ਸਾਲ ਦੀ ਕੈਦ

 

 

ਚੰਡੀਗੜ੍ਹ  : ਜ਼ਿਲ੍ਹਾ ਅਦਾਲਤ ਨੇ ਨਸ਼ੀਲੇ ਟੀਕਿਆਂ ਦੀ ਤਸਕਰੀ ਦੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ 15 ਸਾਲ ਕੈਦ ਅਤੇ 1.50 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਦੋਸ਼ੀ ਦੀ ਪਛਾਣ ਡੱਡੂਮਾਜਰਾ ਦੇ ਰਹਿਣ ਵਾਲੇ ਗਗਨ ਉਰਫ਼ ਗੋਗੀ ਦੇ ਰੂਪ ਵਿਚ ਹੋਈ। ਮਲੋਆ ਥਾਣਾ ਪੁਲਸ ਨੇ ਕਰੀਬ 7 ਸਾਲ ਪਹਿਲਾਂ ਗਸ਼ਤ ਦੇ ਦੌਰਾਨ ਪਾਬੰਦੀਸ਼ੁਦਾ ਟੀਕਿਆਂ ਦੇ ਨਾਲ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ 30 ਨਸ਼ੀਲੇ ਟੀਕੇ ਬਰਾਮਦ ਕਰਕੇ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਦਾਲਤ ਵਿਚ ਦੋਸ਼ ਪੱਤਰ ਦਾਇਰ ਕੀਤਾ ਸੀ। ਸੁਣਵਾਈ ਅਤੇ ਸਾਹਮਣੇ ਆਏ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਬੁੱਧਵਾਰ ਨੂੰ ਦੋਸ਼ੀ ਨੂੰ ਸਜ਼ਾ ਸੁਣਾਈ ਹੈ। 2 ਅਕਤੂਬਰ 2019 ਨੂੰ ਪੁਲਸ ਟੀਮ ਖੇਤਰ ਵਿਚ ਗਸ਼ਤ ਕਰ ਰਹੀ ਸੀ।

 

ਰਾਤ ਕਰੀਬ 11:50 ਵਜੇ ਈ. ਡਬਲਿਯੂ. ਐੱਸ. ਕਾਲੋਨੀ ਸਥਿਤ ਸਰਕਾਰੀ ਮਾਡਲ ਹਾਈ ਸਕੂਲ ਦੇ ਕੋਲ ਇਕ ਨੌਜਵਾਨ ਸਫ਼ੈਦ ਰੰਗ ਦਾ ਕੈਰੀ ਬੈਗ ਲੈ ਕੇ ਆਉਂਦਾ ਦਿਖਾਈ ਦਿੱਤਾ। ਪੁਲਸ ਨੂੰ ਦੇਖ ਅਚਾਨਕ ਰੁਕ ਗਿਆ ਅਤੇ ਪਿੱਛੇ ਮੁੜ ਕੇ ਵਾਪਸ ਲੱਗਾ। ਉਸ ਦੀ ਹਰਕਤ ਸ਼ੱਕੀ ਲੱਗਣ ’ਤੇ ਪੁਲਸ ਮੁਲਾਜ਼ਮਾਂ ਨੇ ਪਿੱਛਾ ਕਰਕੇ ਥੋੜ੍ਹੀ ਦੂਰੀ ’ਤੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣੀ ਪਛਾਣ ਗਗਨ ਉਰਫ਼ ਗੋਗੀ ਨਿਵਾਸੀ ਮਕਾਨ ਨੰਬਰ 91, ਡੀ.ਐੱਮ.ਸੀ, ਮਲੋਆ ਦੱਸੀ। ਪੁਲਸ ਨੇ ਕੈਰੀ ਬੈਗ ਦੀ ਤਲਾਸ਼ੀ ਲਈ ਤਾਂ ਅਖਬਾਰ ਵਿਚ ਲਪੇਟਿਆ ਇੱਕ ਪੈਕੇਟ ਮਿਲਿਆ।