Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ...

ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ ‘ਚ ਨਵੀਂ ਅਪਡੇਟ! ਕੁੜੀ ਦੀ CCTV ਨੇ ਖੋਲ੍ਹਿਆ ਵੱਡਾ ਰਾਜ਼

 

 

ਜਲੰਧਰ – ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਕੁੜੀ ਦੀ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ। ਜਿਸ ਵਿਚ ਕੁੜੀ ਸਕੂਲ ਪ੍ਰਬੰਧਕਾਂ ਦੀ ਸੁਰੱਖਿਆ ਦੀ ਵੀ ਪੋਲ ਖੋਲ੍ਹ ਰਹੀ ਹੈ। ਲੜਕੀ ਪੜ੍ਹਦੀ ਤਾਂ ਕੈਂਬ੍ਰਿਜ ਸਕੂਲ ਛੋਟੀ ਬਾਰਾਦਰੀ ਵਿਚ ਸੀ ਪਰ ਉਹ ਸ਼ਾਮ ਨੂੰ ਟੈਨਿਸ ਖੇਡਣ ਅਰਬਨ ਅਸਟੇਟ 2 ਵਿਚ ਜਾਂਦੀ ਸੀ, ਜਿੱਥੇ ਉਸ ਦਾ ਪਰਿਵਾਰ ਹੀ ਉਸ ਨੂੰ ਛੱਡਣ ਲਈ ਜਾਂਦਾ ਸੀ ਅਤੇ ਲੈਣ ਵੀ ਪਰਿਵਾਰ ਹੀ ਜਾਂਦਾ ਸੀ।

ਜਦੋਂ ਤੱਕ ਪਰਿਵਾਰ ਨਹੀਂ ਆਇਆ ਤਾਂ ਉਸ ਨੂੰ ਸਕੂਲ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਸੀ ਪਰ ਕੈਂਬ੍ਰਿਜ ਸਕੂਲਸ ਦੀ ਸੁਰੱਖਿਆ ਦੀ ਪੋਲ੍ਹ ਉਸ ਵੇਲੇ ਖ਼ੁੱਲ੍ਹਦੀ ਨਜ਼ਰ ਆਈ ਜਦੋਂ ਸਕੂਲ ਵਿਚ ਕੁੜੀ ਬਿਨ੍ਹ ਕਿਸੇ ਰੋਕ ਟੋਕ ਬਾਹਰ ਆਈ ਅਤੇ ਫਿਰ ਅੱਗੇ ਜਾ ਕੇ ਆਟੋ ਵਿਚ ਬੈਠ ਗਈ। ਇਸ ਦੇ ਬਾਅਦ ਬੱਚੀ ਦੀ ਲਾਸ਼ ਜਲੰਧਰ ਹਾਈਟਸ ਫਲੈਟਾਂ ਦੇ ਹੇਠਾਂ ਮਿਲੀ। ਕੁੜੀ ਦੀ ਮੌਤ ਦੇ ਬਾਅਦ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦੀ ਹਵਾ ਨਿਕਲ ਗਈ ਹੈ, ਜੋ ਮੋਟੀ ਫੀਸ ਲੈਣ ਦੇ ਬਾਅਦ ਵੀ ਬੱਚਿਆਂ ਦੀ ਸੁਰੱਖਿਆ ਰੱਬ ਦੇ ਆਸਰੇ ਹੈ।

 

ਜਾਣੋ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ 13 ਸਾਲਾ ਇਕ ਸਕੂਲੀ ਵਿਦਿਆਰਥਣ ਦੀ ਸ਼ੁੱਕਰਵਾਰ ਸ਼ਾਮ ਨੂੰ ਲਗਭਗ 5 ਵਜੇ ਜਲੰਧਰ ਹਾਈਟਸ ਦੀ 6ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਭੁਵਿਕਾ ਸਿੰਗਲਾ ਪੁੱਤਰੀ ਸੁਨੀਲ ਸਿੰਗਲਾ ਵਜੋਂ ਹੋਈ ਹੈ। ਇੰਜੀਨੀਅਰ ਸੁਨੀਲ ਸਿੰਗਲਾ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਅਤੇ ਸਾਢੇ ਪੰਜ ਵਜੇ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਰਾਖੀ ਸਿੰਗਲਾ ਦਾ ਫ਼ੋਨ ਆਇਆ ਕਿ ਛੋਟੀ ਬੇਟੀ ਭੁਵਿਕਾ ਦੀ ਮੌਤ ਹੋ ਗਈ ਹੈ, ਜਿਸ ਤੋਂ ਤੁਰੰਤ ਬਾਅਦ ਉਹ ਮੌਕੇ ’ਤੇ ਪਹੁੰਚੇ।