Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਜੰਗ ਵਿਚਾਲੇ UAE 'ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ...

ਜੰਗ ਵਿਚਾਲੇ UAE ‘ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ ਸਖ਼ਤ ਕਾਰਵਾਈ

 

 

ਇੰਟਰਨੈਸ਼ਨਲ- ਇਰਾਨ ਨਾਲ ਅਮਰੀਕਾ-ਇਜ਼ਰਾਈਲ ਦੀ ਜੰਗ ਦਾ ਸੇਕ ਪੂਰਾ ਮਿਡਲ ਈਸਟ ਝੱਲ ਰਿਹਾ ਹੈ। ਇਸ ਜੰਗ ‘ਚ ਹੁਣ ਤੱਕ ਜਿੱਥੇ ਸੈਂਕੜੇ ਲੋਕ ਜਾਨ ਗੁਆ ਚੁੱਕੇ ਹਨ, ਉੱਥੇ ਹੀ ਦੁਨੀਆ ਭਰ ‘ਚ ਤੇਲ ਤੇ ਗੈਸ ਦਾ ਸੰਕਟ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਇਸੇ ਦੌਰਾਨ ਸੰਯੁਕਤ ਅਰਬ ਅਮੀਰਾਤ (UAE) ਵਿੱਚ 19 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਦੇਸ਼ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਕੀਤੇ ਗਏ ਨਵੇਂ ਸਖ਼ਤ ਕ੍ਰੈਕਡਾਊਨ ਦਾ ਹਿੱਸਾ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ‘ਤੇ ਜਲਦ ਤੋਂ ਜਲਦ ਕਾਨੂੰਨੀ ਸੁਣਵਾਈ ਸ਼ੁਰੂ ਕੀਤੀ ਜਾਵੇਗੀ।

 

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਿਹਾ ਕੰਟੈਂਟ ਪੋਸਟ ਕਰਨ ਜਾਂ ਦੋਸ਼ ਵਿੱਚ ਫੜਿਆ ਗਿਆ ਹੈ, ਜਿਸ ਨੂੰ ਯੂ.ਏ.ਈ. ਦੇ ਕਾਨੂੰਨ ਅਨੁਸਾਰ ‘ਸ਼ਾਂਤੀ ਲਈ ਖ਼ਤਰਾ’ ਜਾਂ ‘ਦੇਸ਼ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲਾ’ ਮੰਨਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਇਰਾਨ ਨਾਲ ਜੰਗ ਵਿਚਾਲੇ ਹੋ ਰਹੇ ਹਮਲਿਆਂ ਨੂੰ ਏ.ਆਈ. ਨਾਲ ਐਡਿਟ ਕਰ ਕੇ ਵਿਊਜ਼ ਹਾਸਲ ਕਰਨ ਲਈ ਉਸ ਨੂੰ ਭੜਕਾਊ ਤਰੀਕੇ ਨਾਲ ਸੋਸ਼ਲ ਮੀਡੀਆ ‘ਤੇ ਪੋਸਟ ਕਰ ਰਹੇ ਸਨ।

 

UAE ਪ੍ਰਸ਼ਾਸਨ ਨੇ ਇਰਾਨ ਨਾਲ ਚੱਲ ਰਹੀ ਜੰਗ ਦੌਰਾਨ ਸੋਸ਼ਲ ਮੀਡੀਆ ‘ਤੇ ਕਿਸੇ ਵੀ ਤਰ੍ਹਾਂ ਦੀ ਸੰਵੇਦਨਸ਼ੀਲ ਜਾਣਕਾਰੀ ਜਾਂ ਭੜਕਾਊ ਪੋਸਟ ਸਾਂਝੀ ਕਰਨ ਨੂੰ ਲੈ ਕੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ। ਇੱਥੇ ਸਾਈਬਰ ਕਾਨੂੰਨ ਅਤੇ ਜਨਤਕ ਵਿਵਹਾਰ ਨਾਲ ਸਬੰਧਤ ਨਿਯਮ ਬਹੁਤ ਸਖ਼ਤ ਹਨ। ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਭੜਕਾਊ ਪੋਸਟਾਂ, ਅਫਵਾਹਾਂ ਫੈਲਾਉਣ ਜਾਂ ਸਰਕਾਰ ਵਿਰੋਧੀ ਪ੍ਰਚਾਰ ਨੂੰ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।