Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਹਿਮਾਚਲ 'ਚ ਜਲੰਧਰ ਦੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ ! 3 ਦੀ...

ਹਿਮਾਚਲ ‘ਚ ਜਲੰਧਰ ਦੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ ! 3 ਦੀ ਗਈ ਜਾਨ

 

 

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਡਲਹੌਜੀ ਖੇਤਰ ‘ਚ ਸੜਕ ਤੋਂ ਫਿਸਲ ਕੇ ਇਕ ਗੱਡੀ ਖੱਡ ‘ਚ ਡਿੱਗਣ ਨਾਲ ਪੰਜਾਬ ਦੇ ਤਿੰਨ ਸੈਲਾਨੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ, ਇਹ ਘਟਨਾ ਸ਼ੁੱਕਰਵਾਰ ਰਾਤ ਗਾਂਧੀ ਚੌਕ ਨੇੜੇ ਡਲਹੌਜੀ-ਕਰੇਲਨੂ ਸੜਕ ‘ਤੇ ਉਦੋਂ ਵਾਪਰੀ, ਜਦੋਂ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ। 2 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਕੁੜੀ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ।

 

ਮ੍ਰਿਤਕਾਂ ਦੀ ਪਛਾਣ ਸਿਮਰਨਪ੍ਰੀਤ ਕੌਰ (18), ਸੁਰਿੰਦਰ (25) ਅਤੇ ਸੋਫੀਆ (19) ਵਜੋਂ ਹੋਈ ਹੈ। ਜ਼ਖ਼ਮੀਆਂ ਸਣੇ ਸਾਰੇ ਪੀੜਤ ਲੋਕ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਹਨ। ਜ਼ਖਮੀਆਂ ਦੀ ਪਛਾਣ ਪ੍ਰਿੰਸ (21), ਸੁਮਨਪ੍ਰੀਤ (19) ਅਤੇ ਬਲਬੀਰ (20) ਨੂੰ ਪੁਲਸ ਦੀ ਇਕ ਟੀਮ ਨੇ ਸਥਾਨਕ ਲੋਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਦਦ ਨਾਲ ਬਚਾਇਆ। ਪੁਲਸ ਨੇ ਦੱਸਿਆ ਕਿ ਤਿੰਨ ਜ਼ਖ਼ਮੀਆਂ ਨੂੰ ਡਲਹੌਜੀ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।