ਫਲੋਰੀਡਾ : ਨਾਸਾ ਨੇ ਅੱਜ 2 ਅਪ੍ਰੈਲ, 2026 ਨੂੰ ਆਰਟੇਮਿਸ II (Artemis 2) ਮਿਸ਼ਨ ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ। ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਭਾਰਤੀ ਸਮੇਂ ਮੁਤਾਬਕ ਸਵੇਰੇ 3.54 ਵਜੇ ਵਿਸ਼ਾਲ SLS ਰਾਕੇਟ ਨੇ ਆਸਮਾਨ ਵਿੱਚ ਉਡਾਣ ਭਰੀ। ਇਹ 53 ਸਾਲਾਂ ਵਿੱਚ ਮਨੁੱਖਾਂ ਨੂੰ ਚੰਦਰਮਾ ਵੱਲ ਲਿਜਾਣ ਵਾਲਾ ਪਹਿਲਾ ਮਨੁੱਖੀ ਮਿਸ਼ਨ ਹੈ। ਲਾਂਚ ਪੂਰੀ ਤਰ੍ਹਾਂ ਸਫਲ ਰਿਹਾ ਅਤੇ ਚਾਰੇ ਪੁਲਾੜ ਯਾਤਰੀ ਸੁਰੱਖਿਅਤ ਢੰਗ ਨਾਲ ਧਰਤੀ ਦੇ ਪੰਧ ਵਿੱਚ ਪਹੁੰਚ ਗਏ। ਪੂਰੀ ਦੁਨੀਆ ਇਸ ਲਾਂਚ ਨੂੰ ਦੇਖ ਰਹੀ ਸੀ।
ਮਿਸ਼ਨ ‘ਚ ਕੌਣ-ਕੌਣ ਹੈ ਸ਼ਾਮਲ?
ਇਸ ਮਿਸ਼ਨ ਵਿੱਚ ਚਾਰ ਮੈਂਬਰੀ ਚਾਲਕ ਦਲ ਸ਼ਾਮਲ ਹੈ : ਰੀਡ ਵਾਈਜ਼ਮੈਨ (ਮਿਸ਼ਨ ਕਮਾਂਡਰ), ਵਿਕਟਰ ਗਲੋਵਰ (ਪਾਇਲਟ) – ਚੰਦਰਮਾ ਦੇ ਨੇੜੇ ਯਾਤਰਾ ਕਰਨ ਵਾਲੀ ਪਹਿਲੀ ਕਾਲੀ ਪੁਲਾੜ ਯਾਤਰੀ, ਕ੍ਰਿਸਟੀਨਾ ਕੋਚ (ਮਿਸ਼ਨ ਸਪੈਸ਼ਲਿਸਟ) – ਚੰਦਰਮਾ ਮਿਸ਼ਨ ‘ਤੇ ਜਾਣ ਵਾਲੀ ਪਹਿਲੀ ਔਰਤ ਅਤੇ ਜੇਰੇਮੀ ਹੈਨਸਨ (ਮਿਸ਼ਨ ਸਪੈਸ਼ਲਿਸਟ) – ਚੰਦਰਮਾ ਦੇ ਨੇੜੇ ਯਾਤਰਾ ਕਰਨ ਵਾਲੇ ਪਹਿਲੇ ਕੈਨੇਡੀਅਨ ਪੁਲਾੜ ਯਾਤਰੀ। ਇਹ ਚਾਰੇ ਹੁਣ ਹੁਣ ਓਰੀਅਨ ਕੈਪਸੂਲ ਵਿੱਚ ਬੈਠ ਕੇ ਚੰਦਰਮਾ ਵੱਲ ਵਧ ਰਹੇ ਹਨ।

