Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਕਹਿਰ ਓ ਰੱਬਾ! ਪੰਜਾਬ 'ਚ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ...

ਕਹਿਰ ਓ ਰੱਬਾ! ਪੰਜਾਬ ‘ਚ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

 

ਤਲਵਾੜਾ – ਤਲਵਾੜਾ ਇਲਾਕੇ ‘ਚ ਅੱਜ ਉਸ ਵੇਲੇ ਮਾਤਮ ਪਸਰ ਗਿਆ ਜਦੋਂ ਬਿਜਲੀ ਵਿਭਾਗ ਦੇ ਇਕ ਨੌਜਵਾਨ ਸਹਾਇਕ ਲਾਈਨਮੈਨ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ (22) ਪੁੱਤਰ ਨਿਵਾਸੀ ਪਿੰਡ ਭੁੰਬੋਤਾੜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਬਿਜਲੀ ਵਿਭਾਗ ਦੀ ਸਬ-ਡਿਵੀਜ਼ਨ ਤਲਵਾੜਾ ਵਿਖੇ ਸਹਾਇਕ ਲਾਈਨਮੈਨ ਵਜੋਂ ਤਾਇਨਾਤ ਸੀ।

ਉਹ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਧਾਰ ਵਿਖੇ ਬਿਜਲੀ ਦੀ ਖਰਾਬੀ ਠੀਕ ਕਰਨ ਲਈ ਗਿਆ ਹੋਇਆ ਸੀ। ਕੰਮ ਕਰਦੇ ਸਮੇਂ ਉਹ ਅਚਾਨਕ ਹਾਈ-ਵੋਲਟੇਜ ਤਾਰਾਂ ਦੀ ਲਪੇਟ ‘ਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਸਰਬਜੀਤ ਨੂੰ ਬਿਜਲੀ ਵਿਭਾਗ ‘ਚ ਨੌਕਰੀ ਮਿਲੇ ਅਜੇ ਸਿਰਫ਼ 3-4 ਮਹੀਨੇ ਹੀ ਹੋਏ ਸਨ। ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਅਤੇ ਘਰ ਦਾ ਮੁੱਖ ਸਹਾਰਾ ਸੀ।

 

ਨੌਜਵਾਨ ਪੁੱਤ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਘਰ ‘ਚ ਚੀਕ-ਚਿਹਾੜਾ ਮੱਚ ਗਿਆ ਅਤੇ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਮੋਹਤਵਰ ਵਿਅਕਤੀਆਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।