Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੈਟਰੋਲ ਪੰਪ ਹੋ ਗਿਆ ਸੀਲ ! ਗੱਡੀਆਂ 'ਚ ਪਾਣੀ ਭਰਨ 'ਤੇ ਗ੍ਰੇਟਰ...

ਪੈਟਰੋਲ ਪੰਪ ਹੋ ਗਿਆ ਸੀਲ ! ਗੱਡੀਆਂ ‘ਚ ਪਾਣੀ ਭਰਨ ‘ਤੇ ਗ੍ਰੇਟਰ ਨੋਇਡਾ ‘ਚ ਪ੍ਰਸ਼ਾਸਨ ਦਾ ਐਕਸ਼ਨ

 

 

ਨੈਸ਼ਨਲ: ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ‘ਚ ਇੱਕ ਪੈਟਰੋਲ ਪੰਪ ‘ਤੇ ਪੈਟਰੋਲ ਦੀ ਜਗ੍ਹਾ ਪਾਣੀ ਮਿਲਣ ਦਾ ਗੰਭੀਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕੀਤੀ ਹੈ। ਸੈਕਟਰ 51 ਸਥਿਤ ਇਸ ਪੈਟਰੋਲ ਪੰਪ ਨੂੰ ਜਾਂਚ ਪੂਰੀ ਹੋਣ ਤੱਕ ਸੀਲ ਕਰ ਦਿੱਤਾ ਗਿਆ ਹੈ।  ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਕਈ ਲੋਕਾਂ ਨੇ ਇਸ ਪੰਪ ਤੋਂ ਆਪਣੀਆਂ ਗੱਡੀਆਂ ਵਿੱਚ ਤੇਲ ਪਵਾਇਆ ਸੀ, ਪਰ ਕੁਝ ਹੀ ਦੂਰੀ ‘ਤੇ ਜਾ ਕੇ ਇੱਕ-ਇੱਕ ਕਰਕੇ ਕਰੀਬ 20 ਵਾਹਨ ਵਿਚਾਲੇ ਰਸਤੇ ਹੀ ਬੰਦ ਹੋ ਗਏ। ਜਦੋਂ ਵਾਹਨ ਚਾਲਕਾਂ ਨੇ ਆਪਣੀਆਂ ਗੱਡੀਆਂ ਦੀ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਤੇਲ ਦੀ ਟੈਂਕੀ ਵਿੱਚ ਪੈਟਰੋਲ ਦੀ ਜਗ੍ਹਾ ਪਾਣੀ ਭਰਿਆ ਹੋਇਆ ਸੀ। ਇਸ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਪੈਟਰੋਲ ਪੰਪ ‘ਤੇ ਇਕੱਠੇ ਹੋ ਕੇ ਭਾਰੀ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸਥਾਨਕ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।

 

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਟੀਮ ਨੇ ਮੌਕੇ ਤੋਂ ਤੇਲ ਦੇ ਸੈਂਪਲ ਲਏ, ਜਿਨ੍ਹਾਂ ਦੀ ਜਾਂਚ ਵਿੱਚ ਪਾਣੀ ਮਿਲਣ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਪੂਰਤੀ ਅਧਿਕਾਰੀ (DSO) ਸਮ੍ਰਿਤੀ ਗੌਤਮ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪੰਪ ਦੀ ਇੱਕ ਅੰਡਰਗਰਾਊਂਡ ਪਾਣੀ ਦੀ ਪਾਈਪਲਾਈਨ ਫਟ ਗਈ ਸੀ। ਪੈਟਰੋਲ ਪੰਪ ਪ੍ਰਬੰਧਕਾਂ ਨੇ ਇਸ ਪਾਈਪਲਾਈਨ ਨੂੰ ਠੀਕ ਨਹੀਂ ਕਰਵਾਇਆ, ਜਿਸ ਕਾਰਨ ਪਾਣੀ ਤੇਲ ਵਿੱਚ ਮਿਲ ਗਿਆ। ਅਧਿਕਾਰੀਆਂ ਨੇ ਇਸ ਨੂੰ ਪ੍ਰਬੰਧਕਾਂ ਦੀ ਵੱਡੀ ਲਾਪਰਵਾਹੀ ਮੰਨਦਿਆਂ ਪੰਪ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਵਾ ਦਿੱਤਾ ਹੈ। ਪ੍ਰਸ਼ਾਸਨ ਨੇ ਪਾਈਪਲਾਈਨ ਨੂੰ ਜਲਦ ਠੀਕ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਸਪੱਸ਼ਟ ਕੀਤਾ ਹੈ ਕਿ ਜਾਂਚ ਮੁਕੰਮਲ ਹੋਣ ਤੱਕ ਪੰਪ ਸੀਲ ਰਹੇਗਾ।