Become a member

Get the best offers and updates relating to Liberty Case News.

― Advertisement ―

spot_img
spot_img
HomeBig Newsਰਾਸ਼ਟਰਪਤੀ ਅੱਜ ਸੌਂਪਣਗੇ ਦਮ ਐਵਾਰਡ, ਧਰਮਿੰਦਰ ਤੇ ਸ਼ਿਬੂ ਸੋਰੇਨ ਸਮੇਤ ਕਈ ਹਸਤੀਆਂ...

ਰਾਸ਼ਟਰਪਤੀ ਅੱਜ ਸੌਂਪਣਗੇ ਦਮ ਐਵਾਰਡ, ਧਰਮਿੰਦਰ ਤੇ ਸ਼ਿਬੂ ਸੋਰੇਨ ਸਮੇਤ ਕਈ ਹਸਤੀਆਂ ਦਾ ਸਨਮਾਨ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਸਾਲ 2026 ਦੇ ਪਹਿਲੇ ਚਰਨ ਦੇ ਪਦਮ ਐਵਾਰਡ ਪ੍ਰਦਾਨ ਕਰਨਗੇ। ਕੇਂਦਰ ਸਰਕਾਰ ਵੱਲੋਂ ਇਸ ਸਾਲ 131 ਪਦਮ ਪੁਰਸਕਾਰ ਜੇਤੂਆਂ ਦੇ ਨਾਮ ਐਲਾਨੇ ਗਏ ਸਨ, ਜਿਨ੍ਹਾਂ ਵਿੱਚੋਂ ਪਹਿਲੇ ਪੜਾਅ ਵਿੱਚ 66 ਹਸਤੀਆਂ ਦਾ ਸਨਮਾਨ ਕੀਤਾ ਜਾਵੇਗਾ। ਬਾਕੀ ਜੇਤੂਆਂ ਨੂੰ ਦੂਜੇ ਚਰਨ ਵਿੱਚ ਐਵਾਰਡ ਦਿੱਤੇ ਜਾਣਗੇ।

ਅੱਜ ਦੇ ਸਮਾਗਮ ਵਿੱਚ 2 ਪਦਮ ਵਿਭੂਸ਼ਣ, 6 ਪਦਮ ਭੂਸ਼ਣ ਅਤੇ 58 ਪਦਮ ਸ਼੍ਰੀ ਐਵਾਰਡ ਦਿੱਤੇ ਜਾਣਗੇ। ਮਸ਼ਹੂਰ ਅਦਾਕਾਰ ਧਰਮਿੰਦਰ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ ਮਰਨੋਂਪਰਾਂਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।

ਬਾਲੀਵੁੱਡ ਗਾਇਕਾ ਅਲਕਾ ਯਾਗਨਿਕ ਨੂੰ ਪਦਮ ਭੂਸ਼ਣ ਐਵਾਰਡ ਮਿਲੇਗਾ। ਇਸ ਤੋਂ ਇਲਾਵਾ ਅਦਾਕਾਰ ਆਰ ਮਾਧਵਨ, ਕ੍ਰਿਕਟਰ ਰੋਹਿਤ ਸ਼ਰਮਾ, ਪੈਰਾ ਐਥਲੀਟ ਪ੍ਰਵੀਣ ਕੁਮਾਰ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਹਾਕੀ ਖਿਡਾਰਨ ਸਵਿਤਾ ਪੂਨੀਆ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਸਰਕਾਰ ਅਨੁਸਾਰ ਇਸ ਸਾਲ ਦੇ ਪਦਮ ਐਵਾਰਡ ਜੇਤੂਆਂ ਵਿੱਚ 19 ਮਹਿਲਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ 6 ਵਿਦੇਸ਼ੀ, NRI, PIO ਅਤੇ OCI ਵਰਗ ਦੇ ਲੋਕਾਂ ਨੂੰ ਵੀ ਸਨਮਾਨ ਲਈ ਚੁਣਿਆ ਗਿਆ ਹੈ। ਕੁੱਲ 16 ਹਸਤੀਆਂ ਨੂੰ ਮਰਨੋਂਪਰਾਂਤ ਐਵਾਰਡ ਦਿੱਤੇ ਜਾ ਰਹੇ ਹਨ।

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ ਸਮੇਤ ਕਈ ਹੋਰ ਪ੍ਰਸਿੱਧ ਹਸਤੀਆਂ ਨੂੰ ਵੀ ਪਦਮ ਭੂਸ਼ਣ ਲਈ ਚੁਣਿਆ ਗਿਆ ਹੈ। ਪਦਮ ਐਵਾਰਡ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨਾਂ ਵਿੱਚ ਗਿਣੇ ਜਾਂਦੇ ਹਨ, ਜੋ ਕਲਾ, ਖੇਡ, ਸਾਹਿਤ ਅਤੇ ਸਮਾਜ ਸੇਵਾ ਵਰਗੇ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਲਈ ਦਿੱਤੇ ਜਾਂਦੇ ਹਨ।